Breaking News
Home / Breaking News / ਨੋਟਬੰਦੀ ‘ਚ 4,500 ਕਰੋੜ ਦਾ ਕਾਲਾ ਧਨ ਹੋਇਆ ਸਫ਼ੈਦ

ਨੋਟਬੰਦੀ ‘ਚ 4,500 ਕਰੋੜ ਦਾ ਕਾਲਾ ਧਨ ਹੋਇਆ ਸਫ਼ੈਦ

ਨਵੀਂ ਦਿੱਲੀ, 6 ਅਕਤੂਬਰ (ਪੱਤਰ ਪ੍ਰੇਰਕ) : ਰਜਿਸਟ੍ਰਾਰ ਆਫ਼ ਕੰਪਨੀਜ਼ ਵੱਲੋਂ 2 ਲੱਖ ਤੋਂ ਜ਼ਿਆਦਾ ਸ਼ੱਕੀ ਕੰਪਨੀਆਂ ਵਿੱਚੋਂ 5,800 ਨੂੰ ਬੰਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਖ਼ਦਸ਼ਾ ਜਤਾਇਆ ਹੈ ਕਿ ਇਨ੍ਹਾਂ ਨੇ ਨੋਟਬੰਦੀ ਤੋਂ ਬਾਅਦ ਤਕਰੀਬਨ 4,500 ਕਰੋੜ ਰੁਪਏ ਦਾ ਕਾਲਾ ਧਨ ਸਫ਼ੈਦ ਕੀਤਾ ਹੈ। ਰਜਿਸਟ੍ਰਾਰ ਵੱਲੋਂ ਇਸੇ ਸਾਲ 2,09,032 ਸ਼ੱਕੀ ਕੰਪਨੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਤੋਂ 13 ਬੈਂਕਾਂ ਰਾਹੀਂ ਚਾਲੂ ਖਾਤੇ ਸ਼ੱਕ ਦੇ ਘੇਰੇ ਵਿੱਚ ਆਏ ਹਨ। ਦੋ ਲੱਖ ਤੋਂ ਜ਼ਿਆਦਾ ਬੰਦ ਕੀਤੀਆਂ ਕੰਪਨੀਆਂ ਵਿੱਚੋਂ ਹਾਲੇ ਸਿਰਫ਼ 5,800 ਕੰਪਨੀਆਂ ਬਾਰੇ 13 ਬੈਂਕਾਂ ਨੇ 13,140 ਖਾਤਿਆਂ ਬਾਰੇ ਸੂਚਨਾ ਦਿੱਤੀ ਹੈ। ਇਹ ਬੰਦ ਕੀਤੀਆਂ ਕੰਪਨੀਆਂ ਸਿਰਫ਼ ਆਪਣੀਆਂ ਦੇਣਦਾਰੀਆਂ ਹੀ ਉਤਾਰ ਸਕਣਗੀਆਂ, ਬਾਕੀ ਸਾਰੇ ਲੈਣ ਦੇਣ ਠੱਪ ਕਰ ਦਿੱਤੇ ਗਏ ਹਨ। ਇਨ੍ਹਾਂ ਕੰਪਨੀਆਂ ਵਿੱਚੋਂ ਕੁਝ ਅਜਿਹੀਆਂ ਹਨ, ਜਿਨ੍ਹਾਂ ਦੇ ਨਾਵਾਂ ‘ਤੇ 100 ਤੋਂ ਵਧੇਰੇ ਖਾਤੇ ਹਨ, ਇਨ੍ਹਾਂ ਵਿੱਚੋਂ ਇੱਕ ਕੰਪਨੀ ਪਾਈ ਗਈ ਹੈ ਜਿਸ ਦੇ ਸਭ ਤੋਂ ਵੱਧ 2,134 ਖਾਤੇ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *