Breaking News
Home / Breaking News / ਛੋਟੇ ਅਤੇ ਸਰਾਫ਼ਾ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ

ਛੋਟੇ ਅਤੇ ਸਰਾਫ਼ਾ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ

ਨਵੀਂ ਦਿੱਲੀ, 6 ਅਕਤੂਬਰ (ਚੜ੍ਹਦੀਕਲਾ ਬਿਊਰੋ) : ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਸ਼ੁੱਕਰਵਾਰ ਨੂੰ ਹੋਈ ਜੀ.ਐੱਸ.ਟੀ. ਕੌਂਸਲ ਦੀ 22ਵੀਂ ਬੈਠਕ  ਤੋਂ ਬਾਅਦ ਕਈ ਵੱਡੇ ਐਲਾਨ ਕੀਤੇ ਗਏ। ਬੈਠਕ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ.ਐਸ.ਟੀ. ਤਹਿਤ ਕੀਤੀਆਂ ਗਈਆਂ ਕਈ ਛੋਟੇ ਦਾ ਐਲਾਨ ਕੀਤਾ। ਇਨ੍ਹਾਂ ਛੋਟਾਂ ਨਾਲ ਛੋਟੇ ਕਾਰੋਬਾਰੀਆਂ, ਸਰਾਫਾ ਕਾਰੋਬਾਰੀਆਂ, ਨਿਰਯਾਤਕਾਂ ਅਤੇ ਉਪਭੋਗਤਾਵਾਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ। ਵਿੱਤ ਮੰਤਰੀ ਨੇ ਕਾਨਫਰੰਸ ਦੌਰਾਨ ਕਿਹਾ ਕਿ  ਕੌਂਸਲ ਦੀ ਬੈਠਕ ‘ਚ ਸਰਾਫਾ ਕਾਰੋਬਾਰੀਆਂ ਨੂੰ ਲੈ ਕੇ ਵੱਡਾ ਫੈਸਲਾ ਹੋਇਆ ਹੈ। ਨਾਲ ਹੀ ਛੋਟੇ ਕਾਰੋਬਾਰੀਆਂ ਨੂੰ ਵੀ ਸਰਕਾਰ ਨੇ ਰਾਹਤ ਦਿੱਤੀ ਹੈ।
ਜੇਤਲੀ ਨੇ ਦੱਸਿਆ ਕਿ ਕੇਂਦਰ ਵੱਲੋਂ ਸੋਨੇ ਦੀ ਖਰੀਦ ਦੇ ਨਿਯਮਾਂ ‘ਚ ਢਿੱਲ ਦਿੱਤੀ ਗਈ ਹੈ। ਇਸ ਕਰਵਾਚੌਥ ‘ਤੇ ਸਰਕਾਰ ਨੇ 50,000 ਰੁਪਏ ਤੋਂ ਵੱਧ ਸੋਨੇ ਦੇ ਗਹਿਣੇ ਖਰੀਦਣ ‘ਤੇ ਪੈਨ ਕਾਰਡ ਦੀ ਜ਼ਰੂਰਤ ਵਾਲੀ ਸ਼ਰਤ ਨੂੰ ਹਟਾ ਦਿੱਤਾ ਹੈ। ਇਸ ਦੇ ਅਧੀਨ 50,000 ਰੁਪਏ ਤੋਂ ਵੱਧ ਦੀ ਖਰੀਦਾਰੀ ‘ਤੇ ਸਰਕਾਰ ਨੂੰ ਜਾਣਕਾਰੀ ਨਹੀਂ ਦੇਣੀ ਪਵੇਗੀ। ਹੁਣ 2 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਖਰੀਦਣ ‘ਤੇ ਹੀ ਪੈਨ ਕਾਰਡ ਦੀ ਲੋੜ ਪਏਗੀ। ਇਸ ਦੇ ਨਾਲ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ, 2002 (ਪੀ.ਐਮ.ਐਲ.ਏ.) ਦੇ ਦਾਇਰੇ ਨਾਲ ਕਾਰੋਬਾਰੀਆਂ ਨੂੰ ਬਾਹਰ ਕਰ ਕੇ ਵੱਡੀ ਰਾਹਤ ਦਿੱਤੀ ਗਈ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿਊਲਰੀ ਕਾਰੋਬਾਰੀਆਂ ਵਲੋਂ ਹੁਣ ਸੋਨੇ ਦੀ ਖਰੀਦਦਾਰੀ ਵਧਾਉਣ ਦੀ ਉਮੀਦ ਵੀ ਵੱਧ ਗਈ ਹੈ। ਕੌਂਸਲ ਨੇ ਕੰਪਾਉਂਡਿੰਗ ਸਕੀਮ ਦੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਸੀਮਾ ਵਧਾ ਦਿੱਤੀ ਹੈ। ਕੰਪਾਉਂਡਿੰਗ ਸਕੀਮ ਦੀ ਸੀਮਾ 75 ਲੱਖ ਤੋਂ 1 ਕਰੋੜ ਕਰ ਦਿੱਤੀ ਗਈ ਹੈ। ਨਾਲ ਹੀ ਵਪਾਰੀਆਂ ਨੂੰ ਤਿਮਾਹੀ ਰਿਟਰਨ ਦਾਖਲ ਕਰਨ ਦੀ ਛੋਟ ਦਿੱਤੀ ਗਈ ਹੈ। ਹੁਣ ਡੇਢ ਕਰੋੜ ਟਰਨਉਵਰ ਵਾਲੇ ਵਪਾਰੀ ਤਿੰਨ ਮਹੀਨੇ ‘ਚ ਰਿਟਰਨ ਦੇ ਸਕਦੇ ਹਨ। ਨਾਲ ਹੀ ਰਿਵਰਸ ਚਾਰਜ ਦੀ ਵਿਵਸਥਾ ਨੂੰ 31 ਮਾਰਚ ਤਕ ਮੁਅਤੱਲ ਕਰ ਦਿੱਤਾ ਗਿਆ ਹੈ। ਜੀ.ਐਸ.ਟੀ. ਦੇ ਜਾਰੀ ਵੈਲਿਊ ਏਡਡ ਟੈਕਸ (ਵੈਟ) ਦੀ ਬੇਕਾਰ ਹੋ ਚੁੱਕੀ ਕਰ ਪ੍ਰਣਾਲੀ ਨੂੰ ਬਦਲਣ ਦਾ ਕਦਮ ਚੁੱਕਿਆ ਗਿਆ ਹੈ। 1 ਕਰੋੜ ਦੀ ਕਮਾਈ ਵਾਲੇ ਰੈਸਟੋਰੈਂਟ ਮਾਲਕਾਂ ਨੂੰ 5 ਫੀਸਦੀ ਟੈਕਸ ਦੇਣਾ ਪਵੇਗਾ। ਜੀ.ਐਸ.ਟੀ. ਕੌਂਸਲ ਨੇ ਕਈ ਵਸਤੂਆਂ ਅਤੇ ਸੇਵਾਵਾਂ ਵਿੱਚ ਕਰ ‘ਚ ਕਟੌਤੀ ਕਰ ਦਿੱਤੀ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *