Breaking News
Home / Breaking News / 2019 ‘ਚ ਲੋਕ ਸਭਾ ਦੇ ਨਾਲ ਹੀ ਹੋ ਸਕਦੀਆਂ ਨੇ ਵਿਧਾਨ ਸਭਾ ਚੋਣਾਂ : ਚੋਣ ਕਮਿਸ਼ਨ

2019 ‘ਚ ਲੋਕ ਸਭਾ ਦੇ ਨਾਲ ਹੀ ਹੋ ਸਕਦੀਆਂ ਨੇ ਵਿਧਾਨ ਸਭਾ ਚੋਣਾਂ : ਚੋਣ ਕਮਿਸ਼ਨ

ਨਵੀਂ ਦਿੱਲੀ, 5 ਅਕਤੂਬਰ (ਪੱਤਰ ਪ੍ਰੇਰਕ) : ਕੇਂਦਰ ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਉਣ ਦੇ ਮੁੱਦੇ ‘ਤੇ ਰਜਾਮੰਦੀ ਜ਼ਾਹਰ ਕੀਤੀ ਹੈ। ਕੇਂਦਰ ਚੋਣ ਕਮਿਸ਼ਨਰ ਓ.ਪੀ.ਰਾਵਤ ਨੇ ਕਿਹਾ ਕਿ ਚੋਣ ਕਮਿਸ਼ਨ ਅਗਲੇ ਸਾਲ ਤੱਕ ਇਕੱਠੀਆਂ ਚੋਣਾਂ ਕਰਾਉਣ ਲਈ ਸਮਰੱਥ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਤੰਬਰ 2018 ਤੱਕ ਕਮਿਸ਼ਨ ਨੂੰ 40 ਲੱਖ ਮਸ਼ੀਨਾਂ ਮਿਲ ਜਾਣਗੀਆਂ। ਓ.ਪੀ.ਰਾਵਤ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਉਣ ਲਈ ਸਮਰੱਥ ਹੋਣ ਦੇ ਲਈ ਉਸ ਨੂੰ ਕਿਸ ਚੀਜ਼ ਦੀ ਲੋੜ ਹੈ? ਇਸ ਦੇ ਜਵਾਬ ‘ਚ ਚੋਣ ਕਮਿਸ਼ਨ ਨੇ ਨਵੀਂ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਖਰੀਦਣ ਲਈ ਕੇਂਦਰ ਤੋਂ ਫੰਡ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਸਾਨੂੰ ਮਿਲ ਵੀ ਗਿਆ ਹੈ। ਉਨ੍ਹਾਂ ਮੁਤਾਬਕ ਕਮਿਸ਼ਨ ਜ਼ਰੂਰੀ ਸਰੋਤ ਜੁਟਾਉਣ ‘ਚ ਅਗਲੇ ਸਾਲ ਤੱਕ ਸਮਰੱਥ ਹੋ ਜਾਵੇਗਾ। ਇਸ ਦੇ ਲਈ ਵੀ.ਵੀ.ਪੀ.ਏ.ਟੀ. ਖਰੀਦਣ ਲਈ 3400 ਕਰੋੜ ਰੁਪਏ ਮਿਲੇ ਹਨ ਅਤੇ ਈ.ਬੀ.ਐਮ. ਮਸ਼ੀਨਾਂ ਖਰੀਦਣ ਲਈ 12,000 ਕਰੋੜ ਰੁਪਏ ਮਿਲੇ ਹਨ। ਸਤੰਬਰ 2018 ਤੱਕ ਕਮਿਸ਼ਨ ਨੂੰ 40 ਲੱਖ ਮਸ਼ੀਨਾਂ ਮਿਲ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਇਕੱਠੀਆਂ ਚੋਣਾਂ ਕਰਾਉਣ ਸਬੰਧੀ ਬਾਕੀ ਜ਼ਰੂਰੀ ਪ੍ਰਬੰਧ ਕਰਨ ਦਾ ਜ਼ਿੰਮਾ ਕੇਂਦਰ ਸਰਕਾਰ ਦਾ ਹੈ। ਅਜਿਹੇ ‘ਚ ਅਸੀਂ ਇਹ ਨਹੀਂ ਦੱਸ ਸਕਦੇ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ  ਮਿਲ ਕੇ ਕਦੋਂ ਕਰਾਈਆਂ ਜਾ ਸਕਣ। ਇਸ ਦਾ ਫੈਸਲਾ ਕੇਂਦਰ ਸਰਕਾਰ ਸੂਬਿਆਂ ਦੀਆਂ ਸਰਕਾਰਾਂ ਨਾਲ ਸਹਿਮਤੀ ‘ਤੇ ਨਿਰਭਰ ਕਰੇਗਾ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *