Breaking News
Home / Breaking News / ਭਗੌੜਾ ਵਿਜੇ ਮਾਲਿਆ ਲੰਡਨ ‘ਚ ਗ੍ਰਿਫਤਾਰੀ ਤੋਂ ਫੌਰਨ ਬਾਅਦ ਰਿਹਾਅ

ਭਗੌੜਾ ਵਿਜੇ ਮਾਲਿਆ ਲੰਡਨ ‘ਚ ਗ੍ਰਿਫਤਾਰੀ ਤੋਂ ਫੌਰਨ ਬਾਅਦ ਰਿਹਾਅ

ਲੰਦਨ, 3 ਅਕਤੂਬਰ (ਪੱਤਰ ਪ੍ਰੇਰਕ) : ਭਾਰਤ ਦੇ ਵੱਖ-ਵੱਖ ਬੈਂਕਾਂ ਦੇ 6 ਹਜ਼ਾਰ ਕਰੋੜ ਤੋਂ ਵੀ ਵੱਧ ਦਾ ਕਰਜ਼ ਦੱਬਣ ਵਾਲੇ ਸ਼ਰਾਬ ਦੇ ਕਾਰੋਬਾਰ ਦੇ ਬਾਦਸ਼ਾਹ ਵਿਜੇ ਮਾਲਿਆ ਨੂੰ ਲੰਡਨ ਤੋਂ ਗ੍ਰਿਫ਼ਤਾਰ ਕਰਨ ਤੋਂ ਫੌਰਨ ਬਾਅਦ ਜ਼ਮਾਨਤ ਵੀ ਦੇ ਦਿੱਤੀ ਗਈ ਹੈ। ਭਾਰਤ ਵਿੱਚ ਉਹ ਹਾਲੇ ਵੀ ਭਗੌੜਾ ਹੀ ਹੈ। ਕਰਜ਼ ਵਾਪਸ ਨਾ ਕਰਨ, ਪੈਸਿਆਂ ਦੇ ਹੇਰਫੇਰ ਤੇ ਮਨੀ ਲਾਂਡਰਿੰਗ ਦੇ ਕੇਸਾਂ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਵਿਜੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਕਾਰਨ ਉਸ ਦੀ ਅੱਜ ਗ੍ਰਿਫਤਾਰੀ ਹੋਈ ਸੀ। ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਦੀ ਭਾਰਤ ਵਿਚਲੀ ਜਾਇਦਾਦ ਨੂੰ ਨਿਲਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਕੋਈ ਵੱਡੀ ਜਾਇਦਾਦ ਦੀ ਸਫ਼ਲ ਨਿਲਾਮੀ ਨਹੀਂ ਸੀ ਹੋ ਸਕੀ। ਇਸ ਕਾਰਨ ਕੇਂਦਰ ਸਰਕਾਰ ਦੀ ਕਾਫੀ ਆਲੋਚਨਾ ਵੀ ਹੋਈ ਸੀ, ਕਿ ਉਸ ਨੂੰ ਵਿਦੇਸ਼ ਭੱਜਣ ਵਿੱਚ ਸਫਲ ਰਹਿਣ ਵਿੱਚ ਕਿਤੇ ਸਰਕਾਰੀ ਸਹਾਇਤਾ ਤਾਂ ਨਹੀਂ ਹਾਸਲ ਸੀ। ਦੱਸ ਦੇਈਏ ਕਿ ਇੰਗਲੈਂਡ ਜਾਣ ਤੋਂ ਬਾਅਦ ਅੱਜ ਤੋਂ ਪਹਿਲਾਂ ਵਿਜੇ ਮਾਲਿਆ ਅਪ੍ਰੈਲ ਮਹੀਨੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਵੀ ਉਸ ਨੂੰ ਜ਼ਮਾਨਤ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਮਾਲਿਆ ਖਿਲਾਫ ਪਹਿਲਾ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਇਸ ‘ਚ ਆਈ.ਡੀ.ਬੀ.ਆਈ. ਬੈਂਕ ਤੋਂ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਲੈਣ ‘ਚ ਧੋਖਾਧੜੀ ਦਾ ਦੋਸ਼ ਹੈ। ਇਹ ਕਰਜ਼ਾ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਤੋਂ ਲਿਆ ਸੀ ਪਰ ਇਸ ਨੂੰ ਅਦਾ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਲਿਆ ਮਾਰਚ 2016 ‘ਚ ਲੰਡਨ ਫਰਾਰ ਹੋ ਗਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *