Breaking News
Home / Breaking News / ਰੂਪੋਸ਼ ਲੰਗਾਹ ਦੀ ਪੁਲਿਸ ਵੱਲੋਂ 9 ਸੂਬਿਆਂ ‘ਚ ਭਾਲ ਜਾਰੀ

ਰੂਪੋਸ਼ ਲੰਗਾਹ ਦੀ ਪੁਲਿਸ ਵੱਲੋਂ 9 ਸੂਬਿਆਂ ‘ਚ ਭਾਲ ਜਾਰੀ

ਚੰਡੀਗੜ੍ਹ, 3 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦੇ ਸੁੱਚਾ ਸਿੰਘ ਲੰਗਾਹ ਦੀ ਤਲਾਸ਼ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪੁਲਿਸ ਕਪਤਾਨ ਨੇ ਪੰਜਾਬ ਤੇ ਸੂਬੇ ਦੀ ਰਾਜਧਾਨੀ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੀ ਪੁਲਿਸ ਨੂੰ ਉਕਤ ਸੂਚਨਾ ਦੇ ਉਤਾਰੇ ਵੀ ਭੇਜ ਦਿੱਤੇ ਹਨ। ਬੀਤੇ ਕੱਲ੍ਹ ਸਾਬਕਾ ਕੈਬਨਿਟ ਮੰਤਰੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਇਆ ਸੀ। ਪਰ ਅਦਾਲਤ ਨੇ ਉਸ ਦੀ ਅਰਜ਼ੀ ਵਾਪਸ ਮੋੜਦਿਆਂ ਉਸ ਨੂੰ ਗੁਰਦਾਸਪੁਰ ਜਾ ਕੇ ਸਮਰਪਣ ਕਰਨ ਦੀ ਤਾਕੀਦ ਕੀਤੀ ਸੀ। ਲੰਗਾਹ ਨੇ ਅੱਜ ਸਵੇਰੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਅਦਾਲਤ ਭਲਕੇ ਇਸ ਅਰਜ਼ੀ ‘ਤੇ ਸੁਣਵਾਈ ਕਰ ਸਕਦੀ ਹੈ। ਲੰਗਾਹ ਦੇ ਟਿਕਾਣਿਆਂ ‘ਤੇ ਪਿਛਲੇ 3 ਦਿਨਾਂ ਤੋਂ ਛਾਪਿਆਂ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਸੀ ਜਦ ਲੰਗਾਹ ਖ਼ੁਦ ਹੀ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ ਅਤੇ ਆਪਣੇ  ਪੈਰਾਂ ‘ਤੇ ਚੱਲ ਕੇ ਉੱਥੋਂ ਜਾਣ ਵਿੱਚ ਸਫਲ ਵੀ ਰਿਹਾ। ਆਤਮ-ਸਮਰਪਣ ਕਰਨ ਬਹਾਨੇ ਲੰਗਾਹ ਚੋਣ ਪ੍ਰਚਾਰ ਵੀ ਕਰ ਗਿਆ। ਬੀਤੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿਹਾ ਸੀ ਕਿ ਗੁਰਦਾਸਪੁਰ ਦੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਐਸ.ਪੀ. ਕੇ.ਡੀ. ਸਿੰਘ ਨੇ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਉਸ ਵਿਰੁੱਧ ਝੂਠਾ ਕੇਸ ਬਣਾਇਆ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *