Thursday, April 25, 2024
Google search engine
Homeਪੰਜਾਬਚੰਡੀਗੜ੍ਹ ‘ਚ ਪੁਲਿਸ ਵੱਲੋਂ ਸਕੂਲਾਂ ਲਈ ਚੁੱਕੇ ਗਏ ਇਹ ਅਹਿਮ ਕਦਮ

ਚੰਡੀਗੜ੍ਹ ‘ਚ ਪੁਲਿਸ ਵੱਲੋਂ ਸਕੂਲਾਂ ਲਈ ਚੁੱਕੇ ਗਏ ਇਹ ਅਹਿਮ ਕਦਮ

ਚੰਡੀਗੜ੍ਹ: ਚੰਡੀਗੜ੍ਹ (Chandigarh) ਦੇ ਸਕੂਲਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਸਮੇਂ ਉੱਥੇ ਪੁਲਿਸ ਤਾਇਨਾਤ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਵਿਚਾਲੇ ਲੜਾਈ-ਝਗੜੇ ਅਤੇ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।

ਸਕੂਲਾਂ ਵਿੱਚ ਸਵੇਰੇ ਆਉਣ ਅਤੇ ਦੁਪਹਿਰ ਨੂੰ ਰਵਾਨਗੀ ਸਮੇਂ ਪੁਲਿਸ ਤਾਇਨਾਤ ਰਹੇਗੀ। ਇਸ ਦੌਰਾਨ ਪੁਲਿਸ ਬਾਹਰੀ ਲੋਕਾਂ ‘ਤੇ ਨਜ਼ਰ ਰੱਖੇਗੀ। ਤੁਹਾਨੂੰ ਦੱਸ ਦੇਈਏ ਕਿ ਸਕੂਲਾਂ ਵਿੱਚ ਹਰ ਰੋਜ਼ ਇਹ ਸੁਣਨ ਨੂੰ ਮਿਲਦਾ ਹੈ ਕਿ ਸਕੂਲਾਂ ਵਿੱਚ ਬੱਚੇ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਕਰਦੇ ਹਨ ਅਤੇ ਦੋਵੇਂ ਧਿਰਾਂ ਆਪਣੇ ਦੋਸਤਾਂ ਨੂੰ ਬੁਲਾਉਂਦੀਆਂ ਹਨ, ਜਿਸ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ।ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਉਪਰੋਕਤ ਕਦਮ ਚੁੱਕੇ ਜਾ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੇਪਰ ਤੋਂ ਬਾਅਦ ਸੈਕਟਰ-39 ਦੇ ਪਾਰਕ ਵਿੱਚ ਸਕੂਲੀ ਵਿਦਿਆਰਥੀ ਹੋਲੀ ਖੇਡ ਰਹੇ ਸਨ ਤਾਂ ਇੱਕ ਵਿਦਿਆਰਥੀ ਦੀ ਕੁਝ ਲੜਕਿਆਂ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਦੋ ਵਿਦਿਆਰਥੀ ਉਸਨੂੰ ਚਾਕੂ ਮਾਰ ਕੇ ਫਰਾਰ ਹੋ ਗਏ ਸਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments