Breaking News
Home / Breaking News / ਕਾਲੇ ਧਨ ਕਾਨੂੰਨ ‘ਚ ਕੇਂਦਰ ਨੇ ਜੋੜੇ ਨਵੇਂ ਨਿਯਮ

ਕਾਲੇ ਧਨ ਕਾਨੂੰਨ ‘ਚ ਕੇਂਦਰ ਨੇ ਜੋੜੇ ਨਵੇਂ ਨਿਯਮ

ਨਵੀਂ ਦਿੱਲੀ, 30 ਸਤੰਬਰ (ਪੱਤਰ ਪ੍ਰੇਰਕ) : ਭਾਰਤ ‘ਚ ਟੈਕਸ ਚੋਰੀ ਕਰਕੇ ਵਿਦੇਸ਼ਾਂ ‘ਚ ਐਸ਼ ਕਰਨ ਵਾਲਿਆਂ ‘ਤੇ ਤਗੜੀ ਮਾਰ ਪੈਣ ਵਾਲੀ ਹੈ। ਸਰਕਾਰ ਵਿਦੇਸ਼ਾਂ ਵਿੱਚ ਕਾਲਾ ਧਨ ਰੱਖਣ ਵਾਲਿਆਂ ਖਿਲਾਫ ਕਨੂੰਨ ਨੂੰ ਹੋਰ ਸਖ਼ਤ ਬਣਾਉਣ ਜਾ ਰਹੀ ਹੈ। ਕਾਲਾ ਧਨ ਕਨੂੰਨ ਦੇ ਨਵੇਂ ਪ੍ਰਬੰਧਾਂ ਮੁਤਾਬਕ ਆਮਦਨ ਟੈਕਸ ਵਿਭਾਗ ਵਿਦੇਸ਼ ਵਿੱਚ ਕਾਲਾ ਧਨ ਜਾਂ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਦੀ ਭਾਰਤੀ ਜਾਇਦਾਦ ਨੂੰ ਕੁਰਕ ਅਤੇ ਜ਼ਬਤ ਕਰ ਸਕਦਾ ਹੈ, ਨਾਲ ਹੀ ਅਜਿਹੇ ਟੈਕਸ ਚੋਰਾਂ ਖਿਲਾਫ ਕਾਲਾ ਧਨ ਰੋਕੂ ਕਨੂੰਨ (ਪੀ.ਐਮ.ਐਲ.ਏ.) ਤਹਿਤ ਵੱਖ ਤੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਯਾਨੀ ਟੈਕਸ ਚੋਰੀ ਕਰਕੇ ਵਿਦੇਸ਼ਾਂ ‘ਚ ਕਾਲਾ ਧਨ ਲੁਕਾਉਣ ਜਾਂ ਵਿਦੇਸ਼ੀ ਜਾਇਦਾਦ ਦਾ ਖੁਲਾਸਾ ਨਾ ਕਰਨ ਵਾਲਿਆਂ ਨੂੰ ਲਗਭਗ ਸਭ ਕੁਝ ਗੁਆਉਣਾ ਪਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *