Breaking News
Home / Breaking News / ਅਮਰੀਕਾ ‘ਚ ਪੱਗ ਬੰਨ੍ਹਣ ‘ਤੇ ਸਿੱਖ ਵਿਦਿਆਰਥੀ ਨੂੰ ਟੀਮ ‘ਚੋਂ ਕੱਢਿਆ

ਅਮਰੀਕਾ ‘ਚ ਪੱਗ ਬੰਨ੍ਹਣ ‘ਤੇ ਸਿੱਖ ਵਿਦਿਆਰਥੀ ਨੂੰ ਟੀਮ ‘ਚੋਂ ਕੱਢਿਆ

ਵਾਸ਼ਿੰਗਟਨ, 29 ਸਤੰਬਰ (ਪੱਤਰ ਪ੍ਰੇਰਕ) : ਅਮਰੀਕਾ ਦੇ ਪੇਨਸਿਲਵੇਨੀਆ ਵਿਚ ਇਕ ਰੈਫਰੀ ਨੇ ਪੱਗ ਬੰਨਣ ਕਾਰਨ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੇ ਸੌਕਰ ਖੇਡ ਵਿਚੋਂ ਬਾਹਰ ਕੱਢ ਦਿੱਤਾ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ‘ਮਾਰਪਲ ਨਿਊਟਾਊਨ ਸਕੂਲ ਡਿਸਟ੍ਰਕਟ’ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਉਦੋਂ ਹੋਈ, ਜਦੋਂ ਹਾਈ ਸਕੂਲ ਦੇ ਵਿਦਿਆਰਥੀ ਨੇ ਕੋਨੇਸਟੋਗਾ ਹਾਈ ਟੀਮ ਵਿਰੁੱਧ ਖੇਡਣਾ ਸੀ। ਚਸ਼ਮਦੀਦਾਂ ਮੁਤਾਬਕ ਰੈਫਰੀ ਨੇ ਖਿਡਾਰੀ ਨੂੰ ਮੈਦਾਨ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਆਪਣੇ ਸਿੱਖ ਧਰਮ ਮੁਤਾਬਕ ਪੱਗ ਬੰਨ ਕੇ ਆਇਆ ਸੀ। ਰੈਫਰੀ ਨੇ ਕਥਿਤ ਰੂਪ ਨਾਲ ਨੈਸ਼ਨਲ ਫੈਡਰੇਸ਼ਨ ਆਫ ਹਾਈ ਸਕੂਲ ਸੌਕਰ ਨਿਯਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਮੁਤਾਬਕ ,”ਕੋਈ ਖਿਡਾਰੀ ਗੈਰ-ਕਾਨੂੰਨੀ ਉਪਕਰਣ ਨਹੀਂ ਪਾਵੇਗਾ। ਕਾਨੂੰਨ ਮੁਤਾਬਕ ਸੂਚੀ ਵਿਚ ਜੋ ਉਪਕਰਣ ਸ਼ਾਮਲ ਹਨ ਉਨ੍ਹਾਂ ਵਿਚ ਹੈਲਮੈਟ, ਹੈਟ, ਕੈਪ ਜਾਂ ਵਾਇਜ਼ਰ ਸ਼ਾਮਲ ਹੈ।”

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *