Breaking News
Home / Breaking News / ਸਿਗਰਟਨੋਸ਼ਾਂ ਦੇ ਮਨੋਰੋਗੀ ਹੋਣ ਦਾ ਖ਼ਤਰਾ ਵੱਧ

ਸਿਗਰਟਨੋਸ਼ਾਂ ਦੇ ਮਨੋਰੋਗੀ ਹੋਣ ਦਾ ਖ਼ਤਰਾ ਵੱਧ

ਮੁੰਬਈ, 29 ਸਤੰਬਰ (ਪੱਤਰ ਪ੍ਰੇਰਕ) : ਨਵੇਂ ਸੋਧ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸ਼ਰਾਬ ਪੀਣ ਅਤੇ ਮਨੋਰੋਗ ਨਾਲ ਪੀੜਤ ਹੋਣ ਦਾ ਖਤਰਾ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ‘ਚ ਵਧ ਹੁੰਦਾ ਹੈ। ਇਹ ਸੋਧ ਏਸ਼ੀਅਨ ਹਾਰਟ ਇੰਸਟੀਚਿਊਟ ਨੇ ਕੀਤਾ। ਸੋਧ ‘ਚ ਪਤਾ ਲੱਗਾ ਹੈ ਕਿ ਵੱਡੀ ਗਿਣਤੀ ‘ਚ ਲੋਕ ਤਣਾਅ ਘੱਟ ਕਰਨ ਜਾਂ ਆਨੰਦ ਪਾਉਣ ਲਈ ਇਸ ਆਦਤ ਨੂੰ ਅਪਣਾ ਲੈਂਦੇ ਹਨ। ਸ਼ੁੱਕਰਵਾਰ ਨੂੰ ਵਿਸ਼ਵ ਹਾਰਟ ਦਿਵਸ ‘ਤੇ ਇਹ ਸੋਧ ‘ਕਾਰਡੀਓਵੇਸਕਿਊਲਰ’ ਰੋਗਾਂ ਨਾਲ ਪੀੜਤ ਲੋਕਾਂ ‘ਚ ਸਿਗਰਟਨੋਸ਼ੀ ਕਰਨ ਕਾਰਨ ਇਸ ਨੂੰ ਛੱਡਣ ਦੇ ਲਾਭ ਜਾਰੀ ਕੀਤਾ ਗਿਆ ਹੈ। ਇਸ ‘ਚ ਫਰਵਰੀ 2016 ਤੋਂ ਅਗਸਤ 2017 ਦਰਮਿਆਨ 18 ਸਾਲ ਜਾਂ ਉਸ ਤੋਂ ਵਧ ਉਮਰ ਦੇ 2,951 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੋਧ ਦਾ ਮਕਸਦ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ‘ਚ ਇਕ ਪੈਟਰਨ ਲੱਭਣ ਅਤੇ ਸਲਾਹ ਸੂਚੀ ਤਿਆਰ ਕਰ ਕੇ ਇਹ ਦੱਸਣਾ ਹੈ ਕਿ ਇਸ ਆਦਤ ਨੂੰ ਛੱਡਣ ‘ਤੇ ਸਰੀਰ ਨੂੰ ਕਿੰਨੇ ਸਮੇਂ ‘ਚ ਲਾਭ ਪੁੱਜਦਾ ਹੈ। ਏਸ਼ੀਅਨ ਹਾਰਟ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਅਤੇ ਐੱਮ.ਡੀ. ਰਮਾਕਾਂਤ ਪਾਂਡਾ ਨੇ ਕਿਹਾ,”ਡਬਲਿਊ.ਐੱਚ.ਓ. ਦੇ ਅੰਕੜੇ ਦੱਸਦੇ ਹਨ ਕਿ ਸਿਗਰਟਨੋਸ਼ੀ ਦੇ ਗਲਤ ਪ੍ਰਭਾਵਾਂ ਬਾਰੇ ਪੈਕੇਟ ‘ਤੇ ਗ੍ਰਾਫਿਕ ‘ਚ ਦਰਸਾਈ ਗਈ ਚਿਤਾਵਨੀ ਨਾਲ ਲੋਕ ਇਸ ਆਦਤ ਤੋਂ ਬਚ ਜਾਂਦੇ ਹਨ, ਇਸ ਤਰ੍ਹਾਂ 78 ਦੇਸ਼ਾਂ ‘ਚ ਅਜਿਹੇ ਲੋਕਾਂ ਦੀ ਗਿਣਤੀ 3.5 ਅਰਬ ਹੈ।” ਸਰਵੇ ਦੱਸਦਾ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਸ਼ਰਾਬ ਪੀਣ ਅਤੇ ਮਨੋਰੋਗ ਨਾਲ ਪੀੜਤ ਹੋਣ ਦਾ ਸ਼ੱਕ ਵਧ ਹੁੰਦਾ ਹੈ, ਜੋ ਲੋਕ ਸਿਗਰਟਨੋਸ਼ੀ ਨਹੀਂ ਕਰਦੇ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *