Breaking News
Home / Breaking News / ਯੂ. ਪੀ. ਦਾ ਇੱਕ ਬਾਬਾ ਰੇਪ ਦੇ ਦੋਸ਼ ‘ਚ ਗ੍ਰਿਫ਼ਤਾਰ

ਯੂ. ਪੀ. ਦਾ ਇੱਕ ਬਾਬਾ ਰੇਪ ਦੇ ਦੋਸ਼ ‘ਚ ਗ੍ਰਿਫ਼ਤਾਰ

ਨਵੀਂ ਦਿੱਲੀ , 28 ਸਤੰਬਰ (ਪੱਤਰ ਪ੍ਰੇਰਕ) : ਯੂ. ਪੀ. ‘ਚ ਇਕ ਹਵਸੀ ਬਾਬੇ ਦੀ ਦਰਿੰਦਗੀ ਸਾਹਮਣੇ ਆਈ ਹੈ। ਬਾਬੇ ਨੇ ਇਕ ਲੜਕੀ ਨੂੰ ਕਈ ਮਹੀਨਿਆਂ ਤਕ ਬੰਧਕ ਬਣਾ ਕੇ ਰੱਖਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਇਹ ਮਾਮਲਾ ਸੀਤਾਪੁਰ ਦੇ ਮਿਸ਼੍ਰਿਖ ਇਲਾਕੇ ਦਾ ਹੈ, ਜਿਥੇ ਮੁਲਜ਼ਮ ਬਾਬੇ ਸਿਆਰਾਮ ਦਾਸ ਦਾ ਇਕ ਵੱਡਾ ਆਸ਼ਰਮ ਹੈ। ਆਸ਼ਰਮ ‘ਚ ਬਾਬਾ ਇਕ ਸਕੂਲ ਵੀ ਚਲਾਉਂਦਾ ਹੈ। ਪੀੜਤਾ ਨੇ ਦੱਸਿਆ ਕਿ ਉਸ ਨੂੰ ਨੌਕਰੀ ਦੀ ਲੋੜ ਸੀ। ਉਸ ਦੇ 2 ਜਾਣ-ਪਛਾਣ ਵਾਲਿਆਂ ਨੇ ਨੌਕਰੀ ਦਿਵਾਉਣ ਬਹਾਨੇ ਬਾਬੇ ਦੀ ਚੇਲੀ ਮਿੰਟੂ ਸਿੰਘ ਕੋਲ 50 ਹਜ਼ਾਰ ਰੁਪਏ ‘ਚ ਵੇਚ ਦਿੱਤਾ। ਇਸ ਦੇ ਮਗਰੋਂ ਉਹ ਪੀੜਤਾ ਨੂੰ ਆਪਣੇ ਨਾਲ ਸੀਤਾਪੁਰ ਆਸ਼ਰਮ ‘ਚ ਲੈ ਗਈ। ਉਥੇ ਬਾਬਾ ਸਿਆਰਾਮ ਨੇ ਰਾਤ ਨੂੰ ਪੀੜਤਾ ਨਾਲ ਜਬਰ-ਜ਼ਨਾਹ ਕਰਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ। ਅਗਲੀ ਸਵੇਰ ਪੀੜਤਾ ਨੂੰ ਆਗਰਾ ਦੇ ਆਸ਼ਰਮ ‘ਚ ਭੇਜ ਦਿੱਤਾ ਗਿਆ। ਉਥੇ 8 ਮਹੀਨਿਆਂ ਤਕ ਬੰਧਕ ਬਣਾ ਕੇ ਉਸਦੇ ਨਾਲ ਰੇਪ ਕੀਤਾ ਜਾਂਦਾ ਰਿਹਾ। ਕੁਝ ਦਿਨ ਪਹਿਲਾਂ ਪੀੜਤਾ ਨੂੰ ਫਿਰ ਸੀਤਾਪੁਰ ਆਸ਼ਰਮ ਲਿਆਂਦਾ ਗਿਆ। ਉਥੇ ਬਾਬਾ ਸਿਆਰਾਮ ਨੇ ਫਿਰ ਪੀੜਤਾ ਨਾਲ ਜਬਰ-ਜ਼ਨਾਹ ਕੀਤਾ। ਸਵੇਰੇ ਬਾਬੇ ਨੂੰ ਸੁੱਤਾ ਦੇਖ ਕੇ ਪੀੜਤਾ ਨੇ ਫੋਨ ਕਰਕੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਇਸ ਦੇ ਮਗਰੋਂ ਮੌਕੇ ‘ਤੇ ਪੁੱਜੀ ਪੁਲਸ ਨੇ ਪੀੜਤਾ ਨੂੰ ਬਾਬੇ ਦੇ ਚੁੰਗਲ ‘ਚੋਂ ਆਜ਼ਾਦ ਕਰਵਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *