Breaking News
Home / Breaking News / ਦੇਵੀ ਪੂਜਾ ਦੇ ਨਾਂ ‘ਤੇ ਲੜਕੀਆਂ ਨੂੰ ਮੰਦਰ ‘ਚ 15 ਦਿਨ ਰੱਖਿਆ ਜਾਂਦੈ ਟਾਪਲੈੱਸ!

ਦੇਵੀ ਪੂਜਾ ਦੇ ਨਾਂ ‘ਤੇ ਲੜਕੀਆਂ ਨੂੰ ਮੰਦਰ ‘ਚ 15 ਦਿਨ ਰੱਖਿਆ ਜਾਂਦੈ ਟਾਪਲੈੱਸ!

ਮਦੁਰੈ, 28 ਸਤੰਬਰ (ਪੱਤਰ ਪ੍ਰੇਰਕ) : ਤਾਮਿਲਨਾਡੂ ਦੇ ਇਕ ਮੰਦਰ ‘ਚ ਪਰੰਪਰਾ ਦੇ ਨਾਂ ‘ਤੇ ਚੁਣੀਆਂ ਗਈਆਂ ਲੜਕੀਆਂ ਨੂੰ 15 ਦਿਨਾਂ ਤੱਕ ਟਾਪਲੈੱਸ ਰੱਖਿਆ ਜਾਂਦਾ ਹੈ। 10 ਸਾਲਾਂ ਤੋਂ 14 ਸਾਲ ਤੱਕ ਦੀ ਉਮਰ ਦੀਆਂ ਇਨ੍ਹਾਂ ਲੜਕੀਆਂ ਨੂੰ ਮੰਦਰ ਕੰਪਲੈਕਸ ‘ਚ ਹੀ ਪੁਜਾਰੀ ਦੀ ਦੇਖ-ਰੇਖ ‘ਚ ਰਹਿਣਾ ਪੈਂਦਾ ਹੈ। ਇਨ੍ਹਾਂ ਲੜਕੀਆਂ ਨੂੰ ਸਿਰਫ ਧਾਵਾਨੀ (ਲਹਿੰਗੇ ਵਰਗਾ ਕੱਪੜਾ) ਪਹਿਨਾਈ ਜਾਂਦੀ ਹੈ। ਕਮਰ ਤੋਂ ਉੱਪਰ ਦੇ ਹਿੱਸੇ ‘ਤੇ ਕੋਈ ਕੱਪੜਾ ਨਹੀਂ ਹੁੰਦਾ ਸਗੋਂ ਸਿਰਫ ਕੁਝ ਗਹਿਣੇ ਪਹਿਨਾਏ ਜਾਂਦੇ ਹਨ। ਕਰੀਬ 60 ਪਿੰਡਾਂ ਦੇ ਲੋਕ ਇਸ ਆਯੋਜਨ ਲਈ ਜੁਟਦੇ ਹਨ। ਦੱਸਿਆ ਜਾ ਰਿਹਾ ਹੈ ਕਿ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੀ ਇੱਛਾ ਅਨੁਸਾਰ ਇੱਥੇ ਭੇਜਦੇ ਹਨ। ਹਰ ਸਾਲ 7 ਲੜਕੀਆਂ ਨੂੰ ਇਸ ਪਰੰਪਰਾ ਲਈ ਚੁਣਿਆ ਜਾਂਦਾ ਹੈ। ਲੜਕੀਆਂ ਨੂੰ ਟਾਪਲੈੱਸ ਰੱਖਣ ਦੀ ਜਾਣਕਾਰੀ ਮਦੁਰੈ ਦੇ ਕੁਲੈਕਟਰ ਤੱਕ ਪੁੱਜੀ ਤਾਂ ਉਨ੍ਹਾਂ ਨੇ ਗੰਭੀਰ ਰੁਖ ਅਪਣਾਇਆ। ਕੁਲੈਕਟਰ ਨੇ ਪਰੰਪਰਾ ‘ਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਢੱਕਣ ਦੇ ਨਿਰਦੇਸ਼ ਦਿੱਤੇ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *