Breaking News
Home / Breaking News / ਮੋਗਾ-ਕੋਟਕਪੂਰਾ ਸੜਕ ਹਾਦਸੇ ਵਿੱਚ 3 ਔਰਤਾਂ ਅਤੇ ਇੱਕ ਬੱਚੇ ਸਮੇਤ 5 ਮਰ

ਮੋਗਾ-ਕੋਟਕਪੂਰਾ ਸੜਕ ਹਾਦਸੇ ਵਿੱਚ 3 ਔਰਤਾਂ ਅਤੇ ਇੱਕ ਬੱਚੇ ਸਮੇਤ 5 ਮਰ

ਸ੍ਰੀ ਮੁਕਤਸਰ ਸਾਹਿਬ 28 ਸਤੰਬਰ (ਚੜ੍ਹਦੀਕਲਾ ਬਿਊਰੋ) : ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 3 ਔਰਤਾਂ ਅਤੇ ਇਕ ਬੱਚੇ ਸਮੇਤ ਮਰੇ ਪੰਜ ਜਣੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਆਸਾਬੁੱਟਰ ਨਾਲ ਸਬੰਧਿਤ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਖਬਰ ਸਵੇਰੇ ਜਿਵੇਂ ਹੀ ਪਿੰਡ ਆਸਾਬੁੱਟਰ ਵਿਖੇ ਪਹੁੰਚੀ ਤਾਂ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਮਰਨ ਵਾਲਿਆਂ ‘ਚੋਂ ਦੋ ਪਿੰਡ ਦੀਆਂ ਕੁੜੀਆਂ ਸਨ ਜੋ ਕਿ ਨਜ਼ਦੀਕੀ ਪਿੰਡ ਥਾਂਦੇਵਾਲਾ ਵਿਖੇ ਵਿਆਹੀਆਂ ਹੋਈਆਂ ਸਨ ਪਰ ਆਪਣੇ ਪੇਕੇ ਪਿੰਡ ਆਈਆਂ ਹੋਣ ਕਾਰਨ ਉਹ ਪੇਕਾ ਪਰਿਵਾਰ ਨਾਲ ਸਬੰਧਿਤ ਰਿਸ਼ਤੇਦਾਰਾਂ ਨਾਲ ਆਪਣੇ ਬੱਚਿਆਂ ਸਮੇਤ ਮਲੇਰਕੋਟਲਾ ਵਿਖੇ ਧਾਰਮਿਕ ਸਥਾਨ ‘ਤੇ ਸੁੱਖ ਲਾਹੁਣ ਗਈਆਂ ਸਨ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਸ ‘ਚ ਇਕ ਦੂਜੇ ਨਾਲ ਰਿਸ਼ਤੇਦਾਰੀਆਂ ਹੋਣ ਕਾਰਨ ਪਿੰਡ ਦੇ ਇਹ ਪਰਿਵਾਰ ਪਿੰਡ ਦੇ ਇਕ ਪਾਸੇ ਇਕੱਠੇ ਰਹਿੰਦੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *