Breaking News
Home / Breaking News / ਬਾਹੂਬਲੀ ਮੁਖ਼ਤਾਰ ਅੰਸਾਰੀ ਸਮੇਤ 8 ਦੋਸ਼ੀ ਅਦਾਲਤ ਵੱਲੋਂ ਰਿਹਾਅ

ਬਾਹੂਬਲੀ ਮੁਖ਼ਤਾਰ ਅੰਸਾਰੀ ਸਮੇਤ 8 ਦੋਸ਼ੀ ਅਦਾਲਤ ਵੱਲੋਂ ਰਿਹਾਅ

ਮਊ, 27 ਸਤੰਬਰ (ਪੱਤਰ ਪ੍ਰੇਰਕ) : ਮਊ ਦੇ ਚਰਚਿਤ ਦੂਹਰੇ ਹੱਤਿਆ ਕਾਂਡ ਮੰਨਾ ਸਿੰਘ ਮਾਮਲੇ ‘ਚ ਫਾਸਟ ਟਰੈਕ ਕੋਰਟ ਨੇ ਬਾਹੂਬਲੀ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਰਿਹਾਅ ਕਰ ਦਿੱਤਾ ਹੈ। ਕੋਰਟ ਨੇ ਇਸ ਕਤਲ ‘ਚ ਸ਼ਾਮਲ ਹੋਰ 8 ਦੋਸ਼ੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲੇ ਅੱਜ ਮਾਮਲੇ ਦੀ ਸੁਣਵਾਈ ਤੋਂ ਪਹਿਲੇ ਮੁਖਤਾਰ ਅੰਸਾਰੀ ਨੂੰ ਲੈ ਕੇ ਭਾਰੀ ਸੰਖਿਆ ‘ਚ ਫੋਰਸ ਫੌਜ ਤਾਇਨਾਤ ਕੀਤਾ ਗਿਆ ਸੀ। ਇਸ ਮਾਮਲੇ ‘ਚ ਮਊ ਸਦਰ ਦੇ ਬਾਹੂਬਲੀ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਸਮੇਤ ਦਰਜਨਾਂ ਦੋਸ਼ੀ ਬਣਾਏ ਗਏ ਹਨ। ਇਸ ਦੇ ਇਲਾਵਾ ਓਮੇਸ਼ ਸਿੰਘ, ਰਜਨੀਸ਼ ਸਿੰਘ, ਸੰਤੋਸ਼ ਸਿੰਘ, ਰਾਕੇਸ਼ ਕੁਮਾਰ ਪਾਂਡੇਯ, ਅਮਰੇਸ਼ ਕੰਨੌਜੀਆ, ਅਨੁਜ ਕੰਨੌਜੀਆ, ਰਾਜੂ ਕੰਨੌਜੀਆ, ਵਿਨੈ ਸਿੰਘ, ਉਪੇਂਦਰ ਸਿੰਘ, ਅਰਵਿੰਦ ਯਾਦਵ ਅਤੇ ਕਮਲੇਸ਼ ਯਾਦਵ ਵੀ ਦੋਸ਼ੀ ਹਨ। ਕੋਰਟ ਨੇ ਮਾਮਲੇ ‘ਚ 11 ਦੋਸ਼ੀਆਂ ‘ਚੋਂ 3 ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਿਸ ‘ਚ ਅਰਵਿੰਦ ਯਾਦਵ, ਰਾਜੂ ਅਤੇ ਅਮਰੇਸ਼ ਕੰਨੌਜੀਆ ਸ਼ਾਮਲ ਹਨ। ਕੋਰਟ ਦੇ ਫੈਸਲੇ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਸ਼ੋਕ ਸਿੰਘ ਨੇ ਕਿਹਾ ਮੇਰੇ ਨਾਲ ਨਿਆਂ ਨਹੀਂ ਹੋਇਆ ਹੈ। ਮੈਂ ਹਾਈਕੋਰਟ ‘ਚ ਜਾਵਾਂਗਾ। ਪੂਰਾ ਪ੍ਰਦੇਸ਼ ਜਾਣਦਾ ਹੈ ਕਿ ਕਤਲ ਕਿਸੇ ਨੇ ਕਰਵਾਇਆ ਹੈ ਅਤੇ ਕਿਸ ਨੇ ਕੀਤਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *