Breaking News
Home / Breaking News / ਬੋਲੈਰੋ ਚਾਲਕ ਨੇ ਚਾਹ ਪੀ ਰਹੇ ਲੋਕਾਂ ਨੂੰ ਕੁਚਲਿਆ, 9 ਮਰ

ਬੋਲੈਰੋ ਚਾਲਕ ਨੇ ਚਾਹ ਪੀ ਰਹੇ ਲੋਕਾਂ ਨੂੰ ਕੁਚਲਿਆ, 9 ਮਰ

ਧੌਲਪੁਰ, 27 ਸਤੰਬਰ (ਪੱਤਰ ਪ੍ਰੇਰਕ) : ਰਾਜਸਥਾਨ ‘ਚ ਧੌਲਪੁਰ ਜ਼ਿਲ੍ਹੇ ਦੇ ਸਰਮਥੁਰਾ ਥਾਣਾ ਇਲਾਕੇ ‘ਚ ਇਕ ਬੋਲੈਰੋ ਨੇ ਕੈਲਾਦੇਵੀ ਜਾ ਰਹੇ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਧੌਲਪੁਰ ਜੈਪੁਰ ਸਟੇਟ ਹਾਈਵੇਅ ਨੰਬਰ 11 ਬੀ ‘ਤੇ ਬੁੱਧਵਾਰ ਸਵੇਰੇ 4 ਵਜੇ ਹੋਇਆ। ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 11 ਲੋਕ ਜ਼ਖਮੀ ਹੋ ਗਏ। ਇਹ ਸਾਰੇ ਲੋਕ ਇਕ ਹੀ ਪ੍ਰੀਵਾਰ ਦੇ ਸਨ ਅਤੇ ਚਾਹ ਪੀਣ ਰੈਸਟੋਰੈਂਟ ‘ਤੇ ਰੁੱਕੇ ਹੋਏ ਸਨ। ਹਾਦਸੇ ‘ਚ ਮਾਰੇ ਗਏ ਸਾਰੇ ਲੋਕ ਧੌਲਪੁਰ ਜ਼ਿਲ੍ਹੇ ਦੇ ਬਾੜੀ ਥਾਣਾ ਇਲਾਕੇ ਦੇ ਧਨੋਰਾ ਰੋਡ ਦੇ ਰਹਿਣ ਵਾਲੇ ਹਨ। ਇੱਥੋਂ ਦੇ ਕੁਸ਼ਵਾਹ ਪਰਿਵਾਰ ਦੇ 18 ਲੋਕ ਮੰਗਲਵਾਰ ਰਾਤੀ 11 ਵਜੇ ਆਪਣੇ ਪਿੰਡ ਤੋਂ ਕੈਲਾਦੇਵੀ ਅਤੇ ਬਿਲੌਨੀ ਦੇਵੀ ਦੇ ਝੰਡਾ ਚੜਾਉਣ ਨਿਕਲੇ ਸੀ। ਇਹ ਸਾਰੇ ਲੋਕ ਮਾਤਾ ਨੂੰ ਪੈਦਲ ਹੀ ਝੰਡਾ ਚੜਾਉਣ ਜਾ ਰਹੇ ਸੀ। ਬੁੱਧਵਾਰ ਸਵੇਰੇ ਕਰੀਬ 4 ਵਜੇ ਹਾਈਵੇਅ ਨੇੜੇ ਚਾਹ ਪੀਣ ਲਈ ਇਕ ਰੈਸਟੋਰੈਂਟ ‘ਚ ਰੁੱਕੇ। ਇਸੀ ਦੌਰਾਨ ਇਕ ਤੇਜ਼ ਰਫਤਾਰ ਬੋਲੈਰੋ ਬੇਕਾਬੂ ਹੋ ਕੇ ਰੈਸਟੋਰੈਂਟ ‘ਚ ਦਾਖ਼ਲ ਹੋ ਗਈ। ਬੋਲੈਰੋ ਨੇ ਉਥੇ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਜ਼ਖਮੀ ਲੋਕਾਂ ਨੂੰ ਕਰੌਲੀ ਅਤੇ ਧੌਲਪੁਰ ਦੇ ਸਰਕਾਰੀ ਹਸਪਤਾਲਾਂ ‘ਚ ਰੈਫਰ ਕੀਤਾ ਗਿਆ। ਜਿਨ੍ਹਾਂ ‘ਚ ਤਿੰਨ ਦੀ ਰਸਤੇ ‘ਚ ਹੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਰੌਲੀ ਜ਼ਿਲ੍ਹਾ ਹਸਪਤਾਲ ‘ਚ ਰਖਵਾਇਆ ਗਿਆ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *