Breaking News
Home / Breaking News / ਨਾਇਕ ਨੂੰ ਪੈਸੇ ਦਿੰਦਾ ਸੀ ਦਾਊਦ

ਨਾਇਕ ਨੂੰ ਪੈਸੇ ਦਿੰਦਾ ਸੀ ਦਾਊਦ

ਨਵੀਂ ਦਿੱਲੀ, 26 ਸਤੰਬਰ (ਪੱਤਰ ਪ੍ਰੇਰਕ) : ਅੰਡਰਵਲਰਡ ਡਾਨ ਦਾਊਦ ਇਬਰਾਹਿਮ ਨਾਲ ਜੁੜੀ ਹਰ ਦਿਨ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਵਿਚਕਾਰ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਤੋਂ ਹੋ ਰਹੀ ਪੁੱਛਗਿਛ ‘ਚ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਜਾਕਿਰ ਨਾਇਕ ਅਤੇ ਦਾਊਦ ਦੇ ਸੰਬੰਧ ਹੈ। ਕਾਸਕਰ ਨੇ ਦੱਸਿਆ ਕਿ ਦਾਊਦ ਨੇ ਜਾਕਿਰ ਨੂੰ 2012 ‘ਚ ਪੈਸੇ ਦਿੱਤੇ। ਇੰਨਾ ਹੀ ਨਹੀਂ ਮੁੰਬਈ ਦੇ ਕੁਝ ਬਿਜ਼ਸਨਮੈਨ ਦੇ ਜ਼ਰੀਏ ਵੀ ਦਾਊਦ ਨੇ ਜਾਕਿਰ ਨਾਇਕ ਦੀ ਮਦਦ ਕੀਤੀ ਹੈ। ਪੁੱਛਗਿਛ ‘ਚ ਉਸ ਨੇ ਦੱਸਿਆ ਕਿ ਜਾਕਿਰ ਨਾਇਕ ਦੇ ਐਨ.ਜੀ.ਓ ਦੇ ਜ਼ਰੀਏ ਦਾਊਦ ਪੈਸੇ ਦਿੰਦਾ ਸੀ। ਇਸ ਤੋਂ ਪਹਿਲੇ ਕਾਸਕਰ ਨੇ ਦੱਸਿਆ ਸੀ ਕਿ ਦਾਊਦ ਪਾਕਿਸਤਾਨ ‘ਚ ਹੀ ਹੈ ਅਤੇ ਉਥੇ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਾਸਕਰ ਨੇ ਇਹ ਵੀ ਦੱਸਿਆ ਕਿ ਦਾਊਦ ਉਸ ਦੇ ਭਰਾ ਅਨੀਸ ਇਬਰਾਹਿਮ ਅਤੇ ਉਸ ਦੇ ਕਰੀਬੀ ਛੋਟਾ ਸ਼ਕੀਲ ਸਾਰੇ ਕਰਾਚੀ ‘ਚ ਇਕ ਪਾਸ਼ ਇਲਾਕੇ ‘ਚ ਰਹਿ ਰਹੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *