Breaking News
Home / Breaking News / ਭਾਰਤੀ ਫ਼ੌਜ ਨੇ ਕੁਪਵਾੜਾ ‘ਚ ‘ਬੈਟ’ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

ਭਾਰਤੀ ਫ਼ੌਜ ਨੇ ਕੁਪਵਾੜਾ ‘ਚ ‘ਬੈਟ’ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

ਸ੍ਰੀਨਗਰ, 26 ਸਤੰਬਰ (ਪੱਤਰ ਪ੍ਰੇਰਕ) : ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਅਤੇ ਅੱਤਵਾਦੀਆਂ ਦੇ ਸੰਯੁਕਤ ਹਮਲੇ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਹੈ। ਬੈਟ ਟੀਮ ਨੇ ਕੁਪਵਾੜਾ ‘ਚ ਫੌਜ ‘ਤੇ ਹਮਲਾ ਕੀਤਾ। ਹਮਲੇ ‘ਚ 7-8 ਦੀ ਗਿਣਤੀ ਵਿੱਚ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੇ ਮੈਂਬਰ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀ ਤਾਕ ਵਿਚ ਸਨ।  ਫੌਜ ਦੇ ਜਵਾਨਾਂ ਨੇ ਸਾਵਧਾਨੀ ਵਰਤਦੇ ਹੋਏ ਹਮਲੇ ਨੂੰ ਨਾਕਾਮ ਬਣਾ ਦਿੱਤਾ।  ਜਾਣਕਾਰੀ ਮੁਤਾਬਿਕ ਇਸ ਘਟਨਾ ਦੇ ਬਾਅਦ ਤੋਂ ਹੀ ਐਲ.ਓ.ਸੀ. ਉਪਰ ਪਾਕਿਸਤਾਨੀ ਫ਼ੌਜ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸ ਦੇ ਜਵਾਬ ਵਿਚ ਭਾਰਤੀ ਫ਼ੌਜ ਵੱਲੋਂ ਵੀ ਜਵਾਬੀ ਆਪ੍ਰੇਸ਼ਨ ਜਾਰੀ ਸੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਪਾਕਿਸਤਾਨੀ ਬੈਟ ਟੀਮ ਦੇ ਮੈਂਬਰਾਂ ਨੇ ਐਲ.ਓ.ਸੀ. ਨਾਲ ਲਗਦੇ ਪੁੰਛ ਜ਼ਿਲ੍ਹੇ ਦੇ ਕੇ.ਜੀ. ਸੈਕਟਰ ਵਿਚ ਭਾਰਤੀ ਜਵਾਨਾਂ ਉਪਰ ਹਮਲਾ ਕੀਤਾ ਸੀ।

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *