Breaking News
Home / Breaking News / ਦੁਨੀਆ ਦੀ ਸਭ ਤੋਂ ਵਜ਼ਨੀ ਮਹਿਲਾ ਐਮਾਨ ਅਹਿਮਦ ਦਾ ਦੇਹਾਂਤ

ਦੁਨੀਆ ਦੀ ਸਭ ਤੋਂ ਵਜ਼ਨੀ ਮਹਿਲਾ ਐਮਾਨ ਅਹਿਮਦ ਦਾ ਦੇਹਾਂਤ

ਮਿਸਰ, 25 ਸਤੰਬਰ (ਪੱਤਰ ਪ੍ਰੇਰਕ) : ਮਿਸਰ ਦੀ ਰਹਿਣ ਵਾਲੀ ਦੁਨੀਆਂ ਦੀ ਸਭ ਤੋਂ ਵਜ਼ਨੀ ਮਹਿਲਾ ਐਮਾਨ ਅਹਿਮਦ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਇਲਾਜ ਮੁੰਬਈ ਦੇ ਸੈਫਈ ਹਸਪਤਾਲ ਵਿਚ ਵੀ ਹੋਇਆ ਸੀ ਪਰ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਭੈਣ ਇਲਾਜ ਲਈ ਉਨ੍ਹਾਂ ਨੂੰ ਆਬੂ ਧਾਬੀ ਲੈ ਗਈ। ਇਮਾਨ ਉਦੋਂ 500 ਕਿਲੋਗ੍ਰਾਮ ਦੀ ਸੀ ਜਦੋਂ ਉਹ ਇਲਾਜ ਕਰਾਉਣ ਲਈ ਮੁੰਬਈ ਆਈ ਸੀ ਅਤੇ ਉਨ੍ਹਾਂ ਦਾ ਭਾਰ 250 ਕਿਲੋਗ੍ਰਾਮ ਘੱਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਪਰ ਉਨ੍ਹਾਂ ਭੈਣ ਨੇ ਡਾਕਟਰਾਂ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਭੈਣ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਆਇਆ, ਜਦੋਂ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਿਹਤ ‘ਚ ਕਾਫੀ ਸੁਧਾਰ ਹੋ ਰਿਹਾ ਹੈ। ਇਨ੍ਹਾਂ ਦੋਸ਼ਾਂ ਦੇ ਚੱਲਦੇ ਉਹ ਇਮਾਨ ਨੂੰ ਆਬੂਧਾਬੀ ਲੈ ਗਈ। ਜਿਥੇ ਉਨ੍ਹਾਂ ਨੇ ਅੱਜ (25 ਸਤੰਬਰ) ਸਵੇਰੇ 4 ਵੱਜਕੇ 35 ਮਿੰਟ ‘ਤੇ ਆਖਰੀ ਸਾਹ ਲਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *