Breaking News
Home / Breaking News / ਭਾਰਤ, ਚੀਨ ਤੇ ਪਾਕਿ ‘ਚ ਐਟਮੀ ਹਥਿਆਰ ਵਧਾਉਣ ਦੀ ਦੌੜ ਵਧੀ

ਭਾਰਤ, ਚੀਨ ਤੇ ਪਾਕਿ ‘ਚ ਐਟਮੀ ਹਥਿਆਰ ਵਧਾਉਣ ਦੀ ਦੌੜ ਵਧੀ

ਸਟਾਕਹੋਮ (ਸਵੀਡਨ), 25 ਸਤੰਬਰ (ਪੱਤਰ ਪ੍ਰੇਰਕ) : ਦੁਨੀਆਂ ਨੂੰ ਤਬਾਹ ਕਰ ਦੇਣ ਵਾਲੇ ਪਰਮਾਣੂ ਹਥਿਆਰ ਦੇ ਮਾਮਲੇ ‘ਚ ਚੰਗੀ ਖ਼ਬਰ ਸਾਹਮਣੇ ਆਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ (ਸਿਪਰੀ) ਦੀ ਜਾਰੀ ਈਅਰ ਬੁੱਕ ਮੁਤਾਬਕ ਦੁਨੀਆਂ ਵਿੱਚ ਐਟਮੀ ਹਥਿਆਰਾਂ ਦੀ ਤਾਦਾਦ ਘਟ ਰਹੀ ਹੈ। ਪਿਛਲੇ ਇਕ ਸਾਲ ਵਿੱਚ ਦੁਨੀਆਂ ਦੇ ਕਰੀਬ 460 ਐਟਮੀ ਹਥਿਆਰ ਘੱਟ ਹੋ ਗਏ ਹਨ। ਹਾਲਾਂਕਿ ਏਸ਼ੀਆ ਵਿੱਚ ਐਟਮੀ ਹਥਿਆਰਾਂ ਦੀ ਹੋੜ ਵਧਣੀ ਫਿਕਰ ਵਾਲੀ ਗੱਲ ਹੈ। ਰਿਪੋਰਟ ਮੁਤਾਬਕ, ਏਸ਼ੀਆ ਵਿੱਚ ਵਿਵਾਦਾਂ ਦੀ ਵਜ੍ਹਾ ਨਾਲ ਚੀਨ, ਭਾਰਤ, ਪਾਕਿਸਤਾਨ ਤੇ ਉੱਤਰੀ ਕੋਰੀਆ ਆਪਣੇ ਐਟਮੀ ਹਥਿਆਰਾਂ ਦਾ ਜ਼ਖੀਰਾ ਵਧਾ ਰਹੇ ਹਨ। ਭਾਰਤ ਦਾ ਚੀਨ ਤੇ ਪਾਕਿਸਤਾਨ ਨਾਲ ਵਿਵਾਦ ਚੱਲ ਰਿਹਾ ਹੈ ਜਦਕਿ ਨਾਰਥ ਕੋਰੀਆ ਦੀ ਅਮਰੀਕਾ ਤੇ ਸਾਊਥ ਕੋਰੀਆ ਨਾਲ ਤਣਾਤਣੀ ਹੈ। ਨਾਰਥ ਕੋਰੀਆ ਐਟਮੀ ਸੰਕਟ ਵਿੱਚ 51 ਦੇਸ਼ਾਂ ਨੇ ਨਿਊਕਲੀਅਰ ਵੈਪਨਜ਼ ਨੂੰ ਗੈਰ ਕਾਨੂੰਨੀ ਐਲਾਨ ਕਰਨ ਲਈ ਨਵੀਂ ਸੰਧੀ ‘ਤੇ ਯੂਐਨ ਜਨਰਲ ਅਸੈਂਬਲੀ ਦੌਰਾਨ ਬੁੱਧਵਾਰ ਨੂੰ ਦਸਤਖਤ ਕੀਤੇ। ਜੁਲਾਈ ਵਿੱਚ ਆਸਟਰੀਆ, ਬ੍ਰਾਜ਼ੀਲ, ਮੈਕਸੀਕੋ, ਦੱਖਣ ਅਫ਼ਰੀਕਾ ਤੇ ਨਿਊਜ਼ੀਲੈਂਡ ਦੀ ਲੀਡਰਸ਼ਿਪ ਵਿੱਚ 122 ਦੇਸ਼ਾਂ ਨੇ ਇਸ ਸੰਧੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪਰਮਾਣੂ ਹਥਿਆਰ ਵਾਲੇ 9 ਦੇਸ਼ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਫਰਾਂਸ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਤੇ ਇਜ਼ਰਾਈਲ ਇਸ ਵਿੱਚ ਸ਼ਾਮਲ ਨਹੀਂ ਹੋਏ। ਇਹ ਸਾਰੇ ਇਸ ਸੰਧੀ ਦੇ ਵਿਰੋਧ ਵਿੱਚ ਹਨ। ਸਕਾਟਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ ਦੇ ਪਰਮਾਣੂ ਹਥਿਆਰ ਪ੍ਰੋਜੈਕਟ ਦੇ ਮੁਖੀ ਸ਼ੈਨੱਨ ਕਿਲੇ ਨੇ ਕਿਹਾ, “ਨਿਊਕਲੀਅਰ ਦੇ ਖੇਤਰ ਵਿੱਚ ਹਾਲ ਹੀ ਵਿੱਚ ਚੁੱਕੇ ਕਦਮ ਉਤਸ਼ਾਹਜਨਕ ਹਨ।” ਰਿਪੋਰਟ ਮੁਤਾਬਕ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਭਾਰਤ, ਪਾਕਿਸਤਾਨ ਸਮੇਤ 9 ਦੇਸ਼ਾਂ ਦੇ ਕੋਲ 14,935 ਪਰਮਾਣੂ ਹਥਿਆਰ ਹਨ। ਸਿਪਰੀ ਮੁਤਾਬਕ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਐਟਮੀ ਹਥਿਆਰ ਰੂਸ ਦੇ ਕੋਲ ਹਨ। ਉਸ ਕੋਲ ਕਰੀਬ 7 ਹਜ਼ਾਰ ਹਥਿਆਰ ਹਨ। ਅਮਰੀਕਾ ਇਸ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *