Breaking News
Home / Breaking News / ਸਾਉਣੀ ਦੀਆਂ ਫ਼ਸਲਾਂ ਦਾ ਝਾੜ ਘਟਣ ਦੀ ਸ਼ੰਕਾ

ਸਾਉਣੀ ਦੀਆਂ ਫ਼ਸਲਾਂ ਦਾ ਝਾੜ ਘਟਣ ਦੀ ਸ਼ੰਕਾ

ਨਵੀਂ ਦਿੱਲੀ, 25 ਸਤੰਬਰ (ਪੱਤਰ ਪ੍ਰੇਰਕ) : ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ ਲਈ ਇੱਕ ਹੋਰ ਬੁਰੀ ਖ਼ਬਰ ਆ ਰਹੀ ਹੈ। ਦੇਸ਼ ਵਿੱਚ ਇਸ ਸਾਲ ਚੌਲ ਤੇ ਦਾਲਾਂ ਜਿਹੀਆਂ ਸਾਉਣੀ ਦੀਆਂ ਫ਼ਸਲਾਂ ਦੀ ਪੈਦਾਵਾਰ ਵਿੱਚ ਤਕਰੀਬਨ 38 ਲੱਖ ਟਨ ਦੀ ਕਮੀ ਆਉਣ ਦੀ ਸੰਭਾਵਨਾ ਹੈ। ਖੇਤੀ ਮੰਤਰਾਲੇ 2017-18 ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਪੈਦਾਵਾਰ ਸਬੰਧੀ ਪਹਿਲਾ ਅੰਕੜਾ ਜਾਰੀ ਕੀਤਾ ਹੈ। ਅੰਕੜਿਆਂ ਮੁਤਾਬਕ ਦੇਸ਼ ਦੇ ਕਈ ਇਲਾਕਿਆਂ ਵਿੱਚ ਪੈ ਰਹੇ ਸੋਕੇ ਕਾਰਨ ਚੌਲ ਤੇ ਦਾਲਾਂ ਦਾ ਝਾੜ ਘੱਟ ਹੋ ਸਕਦਾ ਹੈ। 2016-17 ਵਿੱਚ ਸਾਉਣੀ ਦੀਆਂ ਫ਼ਸਲਾਂ ਤੋਂ ਤਕਰੀਬਨ 13.85 ਕਰੋੜ ਟਨ ਹੋਇਆ ਸੀ ਜੋ ਦੇਸ਼ ਵਿੱਚ ਸਭ ਤੋਂ ਵੱਧ ਸੀ। ਹਾਲਾਂਕਿ, ਸਰਕਾਰ ਨੇ ਪਹਿਲੇ ਅੰਦਾਜ਼ੇ ਮੁਤਾਬਕ ਕੁੱਲ ਉਤਪਾਦਨ 13.46 ਕਰੋੜ ਟਨ ਹੀ ਰਹੇਗਾ। ਉਂਝ ਸਰਕਾਰ ਨੇ ਇਸ ਰੁੱਤ ਵਿੱਚ ਪੈਦਾਵਾਰ ਟੀਚਾ 13.70 ਕਰੋੜ ਟਨ ਰੱਖਿਆ ਹੋਇਆ ਹੈ, ਜੋ ਪਿਛਲੇ ਸਾਲ 2016-17 ਦੇ 13.85 ਕਰੋੜ ਟਨ ਦੇ ਮੁਕਾਬਲੇ ਘੱਟ ਹੈ। ਜੇਕਰ ਸਾਉਣੀ ਦੀ ਸਭ ਤੋਂ ਮੁੱਖ ਫ਼ਸਲ ਚੌਲ ਦੀ ਗੱਲ ਕਰੀਏ ਤਾਂ ਪੈਦਾਵਾਰ ਵਿੱਚ ਕੋਈ ਖ਼ਾਸ ਕਮੀ ਆਉਣ ਦੀ ਸੰਭਾਵਨਾ ਹੈ। 2016-17 ਵਿੱਚ ਚੌਲਾਂ ਦਾ ਕੁੱਲ ਝਾੜ 9.64 ਕਰੋੜ ਟਨ ਸੀ ਜੋ ਇਸ ਵਾਰ 9.44 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ, ਯਾਨੀ ਪਿਛਲੇ ਸਾਲ ਦੇ ਮੁਕਾਬਲੇ 20 ਲੱਖ ਟਨ ਘੱਟ। ਸਰਕਾਰ ਨੂੰ ਅਸਲੀ ਝਟਕਾ ਦਾਲ, ਖ਼ਾਸ ਤੌਰ ‘ਤੇ ਅਰਹਰ ਦਾਲ ਦੇ ਉਤਪਾਦਨ ਵਿੱਚ ਲੱਗ ਸਕਦਾ ਹੈ। 2016-17 ਵਿੱਚ ਜਿੱਥੇ ਅਰਹਰ ਦਾਲ ਦਾ ਰਿਕਾਰਡ ਝਾੜ 47.8 ਲੱਖ ਟਨ ਰਿਹਾ, ਉੱਥੇ ਹੀ ਇਸ ਵਾਰ ਇਹ 40 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ, ਸਰਕਾਰ ਦਾ ਟੀਚਾ 42.5 ਲੱਖ ਟਨ ਦਾਲ ਪੈਦਾ ਕਰਨ ਦਾ ਟੀਚਾ ਰੱਖਿਆ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *