Breaking News
Home / Breaking News / ਪੰਚਕੂਲਾ ਦੇ 17 ਸਾਲਾ ਵਿਦਿਆਰਥੀ ਦੀ ‘ਬਲਿਊ ਵੇਲ੍ਹ’ ਕਾਰਨ ਗਈ ਜਾਨ

ਪੰਚਕੂਲਾ ਦੇ 17 ਸਾਲਾ ਵਿਦਿਆਰਥੀ ਦੀ ‘ਬਲਿਊ ਵੇਲ੍ਹ’ ਕਾਰਨ ਗਈ ਜਾਨ

ਪੰਚਕੂਲਾ, 25 ਸਤੰਬਰ (ਪੱਤਰ ਪ੍ਰੇਰਕ) : ਹਰਿਆਣਾ ਦੇ ਪੰਚਕੂਲਾ ‘ਚ 17 ਸਾਲਾ ਬੱਚੇ ਵਲੋਂ ਮੌਤ ਦੀ ਖੇਡ ‘ਬਲਿਊ ਵੇਲ੍ਹ’ ਦਾ ਸ਼ਿਕਾਰ ਹੋਣ ਦੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-8 ‘ਚ ਸਥਿਤ ਡੀ. ਏ. ਵੀ. ਸਕੂਲ ਦੇ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਰਨ ਠਾਕੁਰ ਨੇ ਬੀਤੇ ਦਿਨੀਂ ਆਪਣੇ ਪੰਚਕੂਲਾ ਸਥਿਤ ਘਰ ‘ਚ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਉਸ ਦਾ ਬੀਤੇ ਦਿਨ ਸਸਕਾਰ ਕਰ ਦਿੱਤਾ ਗਿਆ। ਸ਼ਾਮ ਨੂੰ ਜਦੋਂ ਕਰਨ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਉਸ ‘ਚ ਕੁਝ ਡਾਈਗ੍ਰਾਮ ਮਿਲੇ, ਜਿਸ ‘ਚ ਖੁਦਕੁਸ਼ੀ ਕਰਨ ਦੇ ਤਰੀਕੇ ਸਨ। ਜਦੋਂ ਛਾਣਬੀਣ ਕੀਤੀ ਗਈ ਤਾਂ ਉਸ ਦੇ ਮੋਬਾਇਲ ‘ਚ ‘ਬਲਿਊ  ਵੇਲ੍ਹ’ ਖੇਡ ਦੇਖੀ ਗਈ। ਡਾਈਗ੍ਰਾਮ ਮੁਤਾਬਕ ਉਸ ਨੇ ਖੁਦਕੁਸ਼ੀ ਦਾ ਤਰੀਕਾ ਫਾਹਾ ਲਾਉਣ ਵਾਲਾ ਚੁਣਿਆ। ਹਰਿਆਣਾ ਖਾਸ ਕਰਕੇ ਪੰਚਕੂਲਾ ‘ਚ ਬਲੂ ਵ੍ਹੇਲ ਨਾਲ ਹੋਣ ਵਾਲੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਮਾਤਮ ਛਾ ਗਿਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *