Breaking News
Home / Breaking News / ਰਾਮ ਰਹੀਮ ਵੱਲੋਂ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ

ਰਾਮ ਰਹੀਮ ਵੱਲੋਂ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ

ਚੰਡੀਗੜ੍ਹ,25 ਸਤੰਬਰ (ਚੜ੍ਹਦੀਕਲਾ ਬਿਊਰੋ) :  ਬਲਾਤਕਾਰੀ ਰਾਮ ਰਹੀਮ ਸੀ.ਬੀ.ਆਈ. ਅਦਾਲਤ ਦੇ ਆਪਣੇ ਖ਼ਿਲਾਫ਼ ਆਏ ਫੈਸਲੇ ਨੂੰ ਲੈ ਕੇ ਹਾਈਕੋਰਟ ਪੁੱਜ ਗਿਆ ਹੈ। ਅੱਜ ਡੇਰੇ ਦੇ ਵਕੀਲ ਵਿਸ਼ਾਲ ਨਿਰਵਾਣ ਨੇ ਅਦਾਲਤ ਵਿੱਚ ਇਸ ਫੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਵਕੀਲ ਦਾ ਕਹਿਣਾ ਹੈ ਕਿ ਸੀ.ਬੀ.ਆਈ. ਨੇ ਇਸ ਕੇਸ ਨੂੰ ਬੇਹੱਦ ਦੇਰੀ ਨਾਲ ਸ਼ੁਰੂ ਕੀਤਾ ਸੀ ਤੇ ਅਸੀਂ ਇਸੇ ਨੂੰ ਆਧਾਰ ਬਣਾ ਕੇ ਹਾਈਕੋਰਟ ਪੁੱਜੇ ਹਾਂ। ਉਨ੍ਹਾਂ ਕਿਹਾ ਇੰਨੇ ਸਾਲਾਂ ਵਿੱਚ ਕੇਸ ‘ਚ ਬਹੁਤ ਗੜਬੜ ਹੋ ਜਾਂਦੀ ਹੈ ਤੇ ਇਸ ਬਾਰੇ ਤਰਕ ਅਦਾਲਤ ‘ਚ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਦੇਰੀ ਨਾਲ ਅਪੀਲ ਇਸ ਕਰਕੇ ਦਾਇਰ ਕੀਤੀ ਹੈ ਕਿਉਂਕਿ ਇਸ ਬਾਰੇ ਅਹਿਮ ਤੱਥ ਇਕੱਠੇ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਪੁਖ਼ਤਾ ਤੱਥਾਂ ਨਾਲ ਅਦਾਲਤ ਜਾ ਰਹੇ ਹਾਂ ਤਾਂ ਕਿ ਸਾਨੂੰ ਕੇਸ ਵਿੱਚ ਜਿੱਤ ਮਿਲੇ। ਦੱਸਣਯੋਗ ਹੈ ਕਿ ਸੀਬੀਆਈ ਅਦਾਲਤ ਨੇ ਬਾਬੇ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ।

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *