Breaking News
Home / Breaking News / ਪਟਿਆਲਾ ਨੇੜੇ ਜਾਰੀ ਕਰਜ਼ਾ ਮੁਕਤੀ ਮੋਰਚੇ ਵਿੱਚ ਮਾਨਸਾ ਦੇ ਕਿਸਾਨ ਆਗੂ ਦੀ ਮੌਤ

ਪਟਿਆਲਾ ਨੇੜੇ ਜਾਰੀ ਕਰਜ਼ਾ ਮੁਕਤੀ ਮੋਰਚੇ ਵਿੱਚ ਮਾਨਸਾ ਦੇ ਕਿਸਾਨ ਆਗੂ ਦੀ ਮੌਤ

ਪਟਿਆਲਾ, 23 ਸਤਬੰਰ (ਗੁਰਮੁੱਖ ਸਿੰਘ ਰੁਪਾਣਾ) : ਪਟਿਆਲਾ ਨੇੜੇ ਮਹਿਮਦਪੁਰ ਦੀ ਮੰਡੀ ‘ਚ ਚਲ ਰਹੇ ਕਿਸਾਨਾ ਦੇ ਧਰਨੇ ‘ਚ ਇਕ ਕਿਸਾਨ ਦੇ ਬੇਹੋਸ਼ ਹੋ ਜਾਣ ਤੋਂ ਬਾਅਦ ਹਸਪਤਾਲ ਜਾ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੌਤ ਇਸ ਧਰਨੇ ਵਿਚ ਮੁਢਲੀ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਹੋਈ ਹੈ। ਜੇਕਰ ਇਥੇ ਪ੍ਰਸ਼ਾਸਨ ਵੱਲੋਂ ਫਸਟ ਏਡ ਲਈ ਇਤਜ਼ਾਮ ਕੀਤਾ ਹੁੰਦਾ ਤਾਂ ਇਕ ਜਾਨ ਬਚ ਸਕਦੀ ਸੀ। ਉਧਰ ਅੱਜ ਦੂਜੇ ਦਿਨ ਵੀ ਬਾਰਸ਼ ਦੇ ਬਾਵਜੂਦ ਕਿਸਾਨ ਆਪਣੀਆ ਮੰਗਾਂ ਨੂੰ ਲੈ ਕੇ ਧਰਨੇ ‘ਤੇ ਡਟੇ ਰਹੇ। ਕਿਸਾਨਾ ਨੇ ਅੱਜ ਇਸ ਮੀਂਹ ਵਿਚ ਹੀ ਲੰਗਰ ਬਣਾਇਆ ਅਤੇ ਖੁਦ ਇਤਜ਼ਾਮ ਕਰਕੇ ਆਪਣੀ ਰਸੋਈ ਧਰਨੇ ‘ਚੋਂ ਹੀ ਚਲਾਈ। ਕਿਸਾਨ ਆਗੂਆਂ ਨੇ ਇਸ ਮੌਤ ਲਈ ਸਰਕਾਰ ਅਤੇ ਪ੍ਰਸਾਸਨ ਨੂੰ ਸਿੱਧੇ ‘ਤੇ ਜ਼ਿੰਮੇਵਾਰ ਦੱਸਿਆ ਹੈ। ਕਿਸਾਨ ਆਗੂਆਂ ਦਾ ਤਰਕ ਹੈ ਕਿ ਜਦੋਂ ਮਾਨਯੋਗ ਹਾਈਕਰੋਟ ਨੇ ਧਰਨਾ ਲਾਉਣਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਆਦੇਸ ਦਿੱਤੇ ਸਨ ਕਿ ਇਸ ਧਰਨੇ ਵਿਚ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਾਈਆਂ ਜਾਣ ਤਾਂ ਪ੍ਰਸ਼ਾਸਨ ਨੇ ਮੁਢਲੀ ਡਾਕਟਰੀ ਸਹਾਇਤਾ ਕਿਉਂ ਨਹੀਂ ਮੌਜੂਦ ਰੱਖੀ। ਉਧਰ ਉਕਤ ਮ੍ਰਿਤਕ ਕਿਸਾਨ ਦੀ ਪਛਾਣ ਮੁਖਤਿਆਰ ਸਿੰਘ (60) ਵਜੋਂ ਹੋਈ ਹੈ ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *