Breaking News
Home / Breaking News / ਸ਼ੱਬੀਰ ਸ਼ਾਹ ਨੇ ਹਾਫਿਜ਼ ਸਈਦ ਨਾਲ ਸੰਪਰਕ ਦੀ ਗੱਲ ਕਬੂਲੀ

ਸ਼ੱਬੀਰ ਸ਼ਾਹ ਨੇ ਹਾਫਿਜ਼ ਸਈਦ ਨਾਲ ਸੰਪਰਕ ਦੀ ਗੱਲ ਕਬੂਲੀ

ਜੰਮੂ, 23 ਸਤੰਬਰ (ਚੜ੍ਹਦੀਕਲਾ ਬਿਊਰੋ) :  ਆਖਿਰਕਾਰ ਵੱਖਵਾਦੀਆਂ ਅਤੇ ਅਤਿਵਾਦੀਆਂ ਦੇ ਸੰਬੰਧ ਦਾ ਖੁਲਾਸਾ ਹੋ ਹੀ ਗਿਆ। ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਨੇ ਮੰਨ ਲਿਆ ਹੈ ਕਿ ਉਸ ਦੀ ਅੱਤਵਾਦੀ ਹਾਫਿਜ ਸਈਦ ਨਾਲ ਗੱਲਬਾਤ ਹੁੰਦੀ ਸੀ। ਸ਼ਾਹ ਦੇ ਖਿਲਾਫ ਹੁਣ ਕੋਰਟ ‘ਚ ਦੋਸ਼ ਪੱਤਰ ਦਾਖਲ ਹੋ ਸਕਦਾ ਹੈ। ਸ਼ਾਹ ਨੇ ਪੁੱਛਗਿਛ ‘ਚ ਸਵੀਕਾਰ ਕੀਤਾ ਹੈ ਕਿ ਉਹ ਹਾਫਿਜ ਸਈਦ ਨਾਲ ਗੱਲਬਾਤ ਕਰਦਾ ਸੀ ਅਤੇ ਦੋਵਾਂ ਵਿਚਕਾਰ ਆਖਿਰੀ ਗੱਲ ਇਸ ਸਾਲ ਜਨਵਰੀ ‘ਚ ਹੋਈ ਸੀ। ਉਸ ਨੇ ਦੱਸਿਆ ਕਿ ਪਾਕਿਸਤਾਨ ਦੇ ਹਵਾਲਾ ਆਪਰੇਟਰਾਂ ਰਾਹੀਂ ਉਸ ਦੇ ਕੋਲ ਪੈਸੇ ਆਉਂਦੇ ਸਨ ਅਤੇ ਸ਼ੱਬੀਰ ਨੂੰ ਤਿੰਨ ਪ੍ਰਤੀਸ਼ਤ ਕਮਿਸ਼ਨ ਮਿਲਦਾ ਸੀ। ਸਿਰਫ ਇਹ ਹੀ ਨਹੀਂ ਬਲਕਿ ਇਨ੍ਹਾਂ ਪੈਸਿਆਂ ‘ਚ ਕੁਝ ਦਾ ਪ੍ਰਯੋਗ ਉਹ ਆਪਣੇ ਖਰਚੇ ਦੀ ਪੂਰਤੀ ਲਈ ਵੀ ਕਰਦਾ ਸੀ। ਈ. ਡੀ. ਸ਼ਾਹ ਨਾਲ ਜੁੜੇ ਲੱਗਭਗ 65 ਲੱਖ ਦੀ ਰਕਮ ਵੀ ਜ਼ਬਤ ਕੀਤੀ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *