Breaking News
Home / Breaking News / ਰਾਜੋਆਣਾ ਮੇਰੇ ਲਈ ਰੱਬ ਦਾ ਰੂਪ : ਵਿਸ਼ਵਾਸ ਗੁਪਤਾ

ਰਾਜੋਆਣਾ ਮੇਰੇ ਲਈ ਰੱਬ ਦਾ ਰੂਪ : ਵਿਸ਼ਵਾਸ ਗੁਪਤਾ

ਚੰਡੀਗੜ੍ਹ, 22 ਸਤੰਬਰ (ਪੱਤਰ ਪ੍ਰੇਰਕ) : ਡੇਰਾ ਸੱਚਾ ਸੌਦਾ ਦੀ ਚਰਚਿਤ ਮਹਿਲਾ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਮੇਰੇ ਲਈ ਰੱਬ ਬਰਾਬਰ ਹੈ। ਗੁਪਤਾ ਨੇ ਭਾਈ ਰਾਜੋਆਣਾ ਬਾਰੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਪਟਿਆਲਾ ਜੇਲ੍ਹ ਵਿਚ ਉਸ ਨੇ ਗੁਪਤਾ ਦੀ ਜਾਨ ਬਚਾਈ ਸੀ।
ਵਿਸ਼ਵਾਸ ਗੁਪਤਾ ਦੇ ਦੱਸਣ ਮੁਤਾਬਿਕ ਜਿਸ ਵੇਲੇ ਉਸ ‘ਤੇ ਚੈਕ੍ਹ ਬਾਊਂਸ ਦਾ ਝੂਠਾ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਪਟਿਆਲਾ ਜੇਲ੍ਹ ‘ਚ ਲਿਜਾਇਆ ਗਿਆ ਤਾਂ ਉਥੇ ਉਸਨੂੰ ਬਲਵੰਤ ਸਿੰਘ ਰਾਜੋਆਣਾ ਵਾਲੀ ਬੈਰਕ ਦੇ ਕੋਲ ਰੱਖਿਆ ਗਿਆ।  ਉਸ ਬੈਰਕ ਦੇ ਨੇੜੇ ਕੁਝ ਹੋਰ ਕੈਦੀ ਵੀ ਬੰਦ ਸਨ, ਜਿੰਨਾਂ ਕੋਲ ਇੱਕ ਪੁਲਿਸ ਵਰਦੀ ਵਿੱਚ ਆਏ ਮੁਲਾਜ਼ਮ ਵੱਲੋਂ ਵਿਸ਼ਵਾਸ ਗੁਪਤਾ ਨੂੰ ਮਾਰਨ ਬਦਲੇ 10 ਲੱਖ ਰੁਪਏ ਦੀ ਸੁਪਾਰੀ ਦੇਣ ਦਾ ਲਾਲਚ ਦਿੱਤਾ ਗਿਆ ਤਾਂ ਉਹਨਾਂ ਕੈਦੀਆਂ ਨੇ ਉਸੇ ਵੇਲੇ ਇਹ ਗੱਲ ਰਾਜੋਆਣਾ ਨੂੰ ਦੱਸ ਦਿੱਤੀ ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *