Breaking News
Home / Breaking News / ਮਿਜ਼ਾਈਲ ਅਤੇ ਬੰਬ ਬਣਾਉਣਾ ਚਾਹੁੰਦਾ ਸੀ ਡੇਰਾ ਮੁਖੀ!

ਮਿਜ਼ਾਈਲ ਅਤੇ ਬੰਬ ਬਣਾਉਣਾ ਚਾਹੁੰਦਾ ਸੀ ਡੇਰਾ ਮੁਖੀ!

ਚੰਡੀਗੜ੍ਹ, 21 ਸਤੰਬਰ (ਪੱਤਰ ਪ੍ਰੇਰਕ) : ਸਾਧਵੀ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ‘ਤੇ ਇਨ੍ਹੀਂ ਦਿਨੀਂ ਪੁਲਿਸ ਦਾ ਸ਼ਿਕੰਜਾ ਕੱਸਦਾ ਹੀ ਜਾ ਰਿਹਾ ਹੈ। ਇਨ੍ਹੀਂ ਦਿਨੀਂ ਰਾਮ ਰਹੀਮ ਅਤੇ ਡੇਰੇ ਨੂੰ ਲੈ ਕੇ ਕਈ ਖੁਲ੍ਹਾਸੇ ਕੀਤੇ ਜਾ ਰਹੇ ਹਨ। ਇਕ ਹੋਰ ਖੁਲ੍ਹਾਸੇ ਮੁਤਾਬਕ ਰਾਮਚੰਦਰ ਦੀ ਹੱਤਿਆ ਤੋਂ ਬਾਅਦ  ਰਾਮ ਰਹੀਮ ਮਿਜ਼ਾਇਲ ਅਤੇ ਬੰਬ ਤਿਆਰ ਕਰਨਾ ਚਾਹੁੰਦਾ ਸੀ। ਜਾਣਕਾਰੀ ਮੁਤਾਬਕ ਰਾਮ ਰਹੀਮ ਇਕ ਅਜਿਹੀ ਫੌਜ ਤਿਆਰ ਕਰਨਾ ਚਾਹੁੰਦਾ ਸੀ, ਜਿਸ ਦੇ ਨਾਲ ਮਿਜ਼ਾਇਲ ਤੋਂ ਲੈ ਕੇ ਬੰਬ ਤੱਕ ਹਰ ਹਾਲਾਤ ਨਾਲ ਨਿਪਟਣ ਦੇ ਹਥਿਆਰ ਹੋਣ। ਇਸ ਦੇ ਲਈ ਉਸ ਨੇ ਮਿਜ਼ਾਇਲ ਦਾ ਮਾਡਲ ਅਤੇ ਬੰਬ ਬਣਾਉਣ ਵਾਲੇ ਕੈਥਲ ਪਿੰਡ ਦੇ ਇਕ ਵਿਦਿਆਰਥੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਫ੍ਰੀ ‘ਚ ਸਿੱਖਿਆ ਦਿੱਤੀ ਪਰ ਉਹ ਵਿਦਿਆਰਥੀ ਬਾਬੇ ਦੀਆਂ ਗੱਲਾਂ ‘ਚ ਨਹੀਂ ਆਇਆ। ਦੱਸਿਆ ਜਾਂਦਾ ਹੈ ਕਿ ਇਸ ਵਿਦਿਆਰਥੀ ਨੂੰ ਬਾਬੇ ਦੀ ਗੁਫਾ ‘ਚ ਆਉਣ ਜਾਣ ਦੀ ਪੂਰੀ ਖੁੱਲ੍ਹ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *