Breaking News
Home / Breaking News / ਸਿੱਖੀ ਦੀ ਪਹਿਚਾਣ ਨੂੰ ਲੈ ਕੇ ਪਰਿਵਾਰ ਨੇ ਜਿੱਤੀ ਕਾਨੂੰਨੀ ਲੜਾਈ

ਸਿੱਖੀ ਦੀ ਪਹਿਚਾਣ ਨੂੰ ਲੈ ਕੇ ਪਰਿਵਾਰ ਨੇ ਜਿੱਤੀ ਕਾਨੂੰਨੀ ਲੜਾਈ

ਹੁਣ 5 ਸਾਲਾ ਸਿਦਕ ਸਿੰਘ ਅਰੋੜਾ ਪਟਕਾ ਬੰਨ੍ਹ ਕੇ ਪੜ੍ਹਨ ਜਾ ਸਕੇਗਾ ਕ੍ਰਿਸਚਿਨ ਸਕੂਲ ‘ਚ
ਮੈਲਬੌਰਨ, 19 ਸਤੰਬਰ (ਪੱਤਰ ਪ੍ਰੇਰਕ) : ਆਸਟ੍ਰੇਲੀਆ ਦੇ ਮੈਲਬੌਰਨ ‘ਚ ਰਹਿੰਦਾ ਇਕ ਸਿੱਖ ਪਰਿਵਾਰ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਸ਼ੁਰੂ ਕੀਤੀ ਕਾਨੂੰਨੀ ਲੜਾਈ ਜਿੱਤ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ 5 ਸਾਲਾ ਪੁੱਤਰ ਨੂੰ ਵੱਡੀ ਖੁਸ਼ੀ ਮਿਲੀ ਹੈ। ਦਰਅਸਲ ਇੱਥੇ ਰਹਿੰਦੇ ਸਿਦਕ ਸਿੰਘ ਅਰੋੜਾ ਨਾਂ ਦੇ 5 ਸਾਲ ਦੇ ਬੱਚੇ ਨੂੰ ਮੈਲਬੌਰਨ ਦੇ ਮੈਲਟਨ ਕ੍ਰਿਸ਼ਚੀਅਨ ਸਕੂਲ ਨੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਸਿਰ ‘ਤੇ ਪਟਕਾ ਬੰਨ੍ਹ ਕੇ ਸਕੂਲ ਆਉਣਾ ਚਾਹੁੰਦਾ ਸੀ। ਆਪਣੀ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਸਿਦਕ ਸਿੰਘ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੂੰ ਕਾਨੂੰਨੀ ਲੜਾਈ ਲੜਣੀ ਪਈ। ਸਕੂਲ ਦਾ ਕਹਿਣਾ ਸੀ ਕਿ ਸਕੂਲੀ ਡਰੈੱਸ ਕੋਡ ਮੁਤਾਬਕ ਵਿਦਿਆਰਥੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਸਿਰ ਢੱਕਣ ਦੀ ਇਜਾਜ਼ਤ ਨਹੀਂ ਦਿੰਦਾ। ਕੁਝ ਮਹੀਨੇ ਪਹਿਲਾਂ ਹੀ ਇਸ ਸਿੱਖ ਪਰਿਵਾਰ ਨੇ ਮਾਮਲਾ ਵਿਕਟੋਰੀਆ ਸਿਵਲ ਪ੍ਰਸ਼ਾਸਕੀ ਟ੍ਰਿਬਿਊਨਲ (ਵੀ. ਸੀ. ਏ. ਟੀ.) ‘ਚ ਦਾਇਰ ਕੀਤਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *