Friday, April 19, 2024
Google search engine
Homeਪੰਜਾਬਪੰਜਾਬ-ਹਰਿਆਣਾ ‘ਚ ਬਾਰਿਸ਼ ਕਾਰਨ ਮੌਸਮ ‘ਚ ਇਕ ਵਾਰ ਫਿਰ ਆਇਆ ਬਦਲਾਅ

ਪੰਜਾਬ-ਹਰਿਆਣਾ ‘ਚ ਬਾਰਿਸ਼ ਕਾਰਨ ਮੌਸਮ ‘ਚ ਇਕ ਵਾਰ ਫਿਰ ਆਇਆ ਬਦਲਾਅ

ਚੰਡੀਗੜ੍ਹ : ਪੰਜਾਬ-ਹਰਿਆਣਾ ‘ਚ ਦੇਰ ਰਾਤ ਤੋਂ ਪੈ ਰਹੀ ਬਾਰਿਸ਼ ਕਾਰਨ ਮੌਸਮ ‘ਚ ਇਕ ਵਾਰ ਫਿਰ ਬਦਲਾਅ ਆਇਆ ਹੈ। ਮੌਸਮ ਵਿਭਾਗ (The Meteorological Department) ਮੁਤਾਬਕ ਮੀਂਹ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਆ ਸਕਦਾ ਹੈ।

ਵਿਭਾਗ ਮੁਤਾਬਕ ਮੌਸਮ ‘ਚ ਬਦਲਾਅ ਵੈਸਟਰਨ ਡਿਸਟਰਬੈਂਸ (Western Disturbance) ਕਾਰਨ ਹੋਇਆ ਹੈ। ਅੱਜ ਅਤੇ ਕੱਲ ਯਾਨੀ 31 ਮਾਰਚ ਲਈ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗੜੇ ਪੈਣ ਦੀ ਵੀ ਸੰਭਾਵਨਾ ਹੈ। ਪਰ ਇਸ ਤੋਂ ਬਾਅਦ ਸੋਮਵਾਰ ਤੋਂ ਫਿਰ ਤਾਪਮਾਨ ਵਧੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments