Breaking News
Home / Uncategorized / ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਨੇ ਰੋਹਿੰਗਿਆ ਮੁਸਲਮਾਨ

ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਨੇ ਰੋਹਿੰਗਿਆ ਮੁਸਲਮਾਨ

ਨਵੀਂ ਦਿੱਲੀ, 18 ਸਤੰਬਰ (ਚੜ੍ਹਦੀਕਲਾ ਬਿਊਰੋ) :  ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਦਾ ਲਗਾਤਾਰ ਇੱਥੇ ਰਹਿਣਾ ਸੁਰੱਖਿਆ ਸਬੰਧੀ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ਤੋਂ ਬਾਅਦ ਮਿਆਂਮਾਰ ‘ਚ ਆਪਣੇ ਘਰ ਛੱਡ ਕੇ ਇੱਥੇ ਸ਼ਰਨ ਲੈਣ ਆਏ ਹਜ਼ਾਰਾਂ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ। ਸੁਪਰੀਮ ਕੋਰਟ ‘ਚ ਹੁਣ ਇਸ ਮਾਮਲੇ ‘ਤੇ 3 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਸੰਯੁਕਤ ਰਾਸ਼ਟਰ ਨੇ ਰੋਹਿੰਗਿਆ ਮੁਸਲਮਾਨਾਂ ਨੂੰ ਦੁਨੀਆਂ ਵਿਚ ਸਭ ਤੋਂ ਵੱਧ ਪੀੜਤ ਘੱਟ ਗਿਣਤੀ ਦੱਸਿਆ ਹੈ, ਜੋ ਕਿ ਇਕ ਬੇਗਾਨੇ ਦੇਸ਼ ਵਿਚ ਅਸਥਾਈ ਅਤੇ ਅਨਿਸ਼ਚਿਤ ਜੀਵਨ ਜੀਅ ਰਹੇ ਹਨ ਅਤੇ ਉੱਥੇ ਆਸਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਪਣੇ ਤੋਂ ਵੱਧ ਉਮਰ ਦੇ ਲੋਕਾਂ ਵਾਂਗ ਸਮਝਦਾਰੀ ਨਾਲ ਗੱਲ ਕਰ ਰਹੇ 12 ਸਾਲਾ ਨੁਰੂਲ ਇਸਲਮਾਨ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਦੇਸ਼ ਵਾਪਸ ਨਹੀਂ ਜਾਣਾ ਚਾਹੁੰਦਾ। ਉਸ ਨੇ ਕਿਹਾ, ”ਮੈਂ ਇੱਥੇ ਖੁਸ਼ ਹਾਂ ਅਤੇ ਮੈਨੂੰ ਸਕੂਲ ਜਾਣਾ ਪਸੰਦ ਹੈ। ਮੈਂ ਕਦੇ ਆਪਣੇ ਦੇਸ਼ ਵਾਪਸ ਨਹੀਂ ਜਾਣਾ ਚਾਹਾਂਗਾ, ਕਿਉਂਕਿ ਉੱਥੇ ਫੌਜ ਬੱਚਿਆਂ ਨੂੰ ਮਾਰ ਦਿੰਦੀ ਹੈ। ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਮਿਆਂਮਾਰ ਵਾਪਸ ਨਾ ਭੇਜੋ।” ਇਹ ਪਰਿਵਾਰ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਦੇ ਕੂੜੇ ਦੇ ਢੇਰ ਕੋਲ ਅਸਥਾਈ ਤੰਬੂਆਂ ‘ਚ ਰਹਿੰਦੇ ਹਨ ਅਤੇ ਬੱਚੇ ਜਸੋਲਾ ਵਿਚ ਸਰਕਾਰੀ ਸਕੂਲ ‘ਚ ਪੜ੍ਹਦੇ ਹਨ। ਸਾਲ 2012 ਵਿਚ ਨੁਰੂਲ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ, ਜਦੋਂ ਗਰਮੀਆਂ ਦੀ ਇਕ ਰਾਤ ‘ਚ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਉਸ ਦੇ ਘਰ ‘ਤੇ ਅੱਤਵਾਦੀ ਹਮਲਾ ਹੋ ਗਿਆ। ਉਹ ਯਾਦ ਕਰਦਾ ਹੈ ਕਿ ਉਦੋਂ 7 ਸਾਲ ਦੀ ਉਮਰ ਵਿਚ ਕਿਸ ਤਰ੍ਹਾਂ ਮੌਤ ਤੋਂ ਬਚਿਆ ਸੀ। ਉਸ ਤੋਂ ਬਾਅਦ ਇਹ ਲੋਕ ਬੰਗਲਾਦੇਸ਼ ਗਏ, ਜਿੱਥੇ ਸ਼ੁਰੂਆਤੀ ਦਿਨ ਬਹੁਤ ਸੰਘਰਸ਼ ਭਰੇ ਰਹੇ। ਇਸ ਤੋਂ ਬਾਅਦ ਇਹ ਪਰਿਵਾਰ ਭਾਰਤ ਆ ਗਿਆ। ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ‘ਚ ਤਕਰੀਬਨ 1200 ਰੋਹਿੰਗਿਆ ਪਰਿਵਾਰ ਰਹਿੰਦੇ ਹਨ।

About admin

Check Also

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਕਈ ਟਰੇਨਾਂ ਸਮੇਂ ਤੋਂ ਪਛੜੀਆਂ

ਨਵੀਂ ਦਿੱਲੀ, 1 ਜਨਵਰੀ (ਪੱਤਰ ਪ੍ਰੇਰਕ) : ਸਾਲ ਚੜ੍ਹਦਿਆਂ ਹੀ ਮੌਸਮ ਦਾ ਮਿਜਾਜ਼ ਬਦਲਿਆ ਹੈ। …

Leave a Reply

Your email address will not be published. Required fields are marked *