Breaking News
Home / Breaking News / ਮੋਦੀ 4 ਕਰੋੜ ਦੇਸ਼ ਵਾਸੀਆਂ ਨੂੰ ਦੇਣਗੇ ਇਹ ਤੋਹਫਾ

ਮੋਦੀ 4 ਕਰੋੜ ਦੇਸ਼ ਵਾਸੀਆਂ ਨੂੰ ਦੇਣਗੇ ਇਹ ਤੋਹਫਾ

ਨਵੀਂ ਦਿੱਲੀ 16 ਸਤੰਬਰ (ਚ.ਨ.ਸ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਜਰਾਤ ਦੇ ਕੇਵਾਡਿਆ ‘ਚ ‘ਸਰਦਾਰ ਸਰੋਵਰ ਡੈਮ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਸਰੋਵਰ ਤੋਂ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦਾ 17 ਸਤੰਬਰ ਭਾਵ ਐਤਵਾਰ ਨੂੰ ਜਨਮ ਦਿਨ ਹੈ, ਆਪਣੇ ਜਨਮ ਦਿਨ ਮੌਕੇ ‘ਸਰਦਾਰ ਸਰੋਵਰ ਡੈਮ’ ਦੇ ਰੂਪ ‘ਚ ਉਹ ਲੋਕਾਂ ਨੂੰ ਤੋਹਫਾ ਦੇਣਗੇ। ਸੂਤਰਾਂ ਮੁਤਾਬਕ ‘ਸਰਦਾਰ ਸਰੋਵਰ ਡੈਮ’ ਦੀ ਉਚਾਈ ਹਾਲ ਹੀ ‘ਚ ਵਧਾ ਕੇ 138.68 ਮੀਟਰ ਤਕ ਕਰ ਦਿੱਤੀ ਗਈ ਹੈ। ਇਸ ਨਾਲ ਗੁਜਰਾਤ, ਰਾਜਸਥਾਨ, ਮੱਧਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਕਰੀਬ 10 ਲੱਖ ਕਿਸਾਨਾਂ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ ਅਤੇ ਚਾਰ ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ ਅਤੇ ਸਲਾਨਾ ਇਕ ਅਰਬ ਯੂਨਿਟ ਤਕ ਪਾਣੀ ਤੋਂ ਬਿਜਲੀ ਬਣਾਉਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *