Breaking News
Home / Breaking News / ਹਿਮਾਚਲ ਪ੍ਰਦੇਸ਼ ‘ਚ ਬਲਿਊ ਵੇਲ੍ਹ ਗੇਮ ਕਾਰਨ 6 ਸਾਲਾ ਬੱਚੇ ਨੇ ਲਿਆ ਫਾਹਾ

ਹਿਮਾਚਲ ਪ੍ਰਦੇਸ਼ ‘ਚ ਬਲਿਊ ਵੇਲ੍ਹ ਗੇਮ ਕਾਰਨ 6 ਸਾਲਾ ਬੱਚੇ ਨੇ ਲਿਆ ਫਾਹਾ

ਬੰਗਾਲ ‘ਚ ਗੇਮ ਖੇਡਦਿਆਂ ਵਿਦਿਆਰਥੀ ਨੇ ਸਕੂਲ ਦੀ ਛੱਤ ਤੋਂ ਮਾਰੀ ਛਾਲ
ਠਿਯੋਗ/ਹਾਵੜਾ, 13 ਸਤੰਬਰ (ਪੱਤਰ ਪ੍ਰੇਰਕ) :ਬਲਿਊ ਵੇਲ੍ਹ ਗੇਮ ਨੇ ਇੰਟਰਨੈਂਟ ਦੀ ਦੁਨੀਆਂ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਗੇਮ ਦੇ ਕਈ ਬੱਚੇ ਸ਼ਿਕਾਰ ਹੋ ਚੁੱਕੇ ਹਨ। ਹਿਮਾਚਲ ‘ਚ ਬਲਿਊ ਵ੍ਹੇਲ ਗੇਮ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਮਲਾ ਦੇ ਠਿਯੋਗ ਦੇ ਰਹਿਣ ਵਾਲੇ ਅਤੇ 6ਵੀਂ ਕਲਾਸ ਦੇ ਵਿਦਿਆਰਥੀ ਨੇ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਵਿਦਿਆਰਥੀ ਨੇ ਜਾਨ ਦੇਣ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਛੱਡਿਆ ਹੈ। ਵਿਦਿਆਰਥੀ ਨਾਲ ਹੋਈ ਇਸ ਘਟਨਾ ਤੋਂ ਬਾਅਦ ਲੋਕ ‘ਚ ਦਹਿਸ਼ਦ ਦਾ ਮਾਹੌਲ ਹੈ।
ਦੂਜੇ ਪਾਸੇ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ‘ਚ ਆਪਣੇ ਸਕੂਲ ‘ਚ ਆਨ ਲਾਈਨ ਬਲਿਊ ਵ੍ਹੇਲ ਗੇਮ ਖੇਡ ਰਹੇ 9ਵੀਂ ਦੇ ਤਿੰਨ ਵਿਦਿਆਰਥੀਆਂ ‘ਚੋਂ ਇਕ ਨੇ ਸਕੂਲ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਘਟਨਾ ਦੇ ਬਾਅਦ ਤਿੰਨੇਂ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਤਿੰਨੋਂ ਬਗਨਾਨ ਸਥਿਤ ਇਕ ਸਰਕਾਰੀ ਸਕੂਲ ਦੀ 9ਵੀਂ ਜਮਾਤ ਦੇ ਵਿਦਿਆਰਥੀ ਹਨ। ਸਕੂਲ ਖਤਮ ਹੋਣ ਦੇ ਸਮੇਂ ਅਧਿਆਪਕਾਂ ਨੇ ਕਿਸੇ ਦੇ ਡਿੱਗਣ ਦੀ ਆਵਾਜ਼ ਸੁਣੀ ਸੀ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਵਿਦਿਆਰਥੀ ਜ਼ਮੀਨ ‘ਤੇ ਡਿੱਗਾ ਪਿਆ ਸੀ। ਦੋ ਹੋਰ ਵਿਦਿਆਰਥੀ ਪਹਿਲੀ ਮੰਜ਼ਲ ‘ਤੇ ਮੌਜੂਦ ਸੀ। ਉਸ ਨੂੰ ਗਹਿਰੀ ਸੱਟ ਨਹੀਂ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਬਲਿਊ ਵ੍ਹੇਲ ਚੈਲੇਂਜ ਗੇਮ ਖੇਡ ਰਹੇ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *