Breaking News
Home / Breaking News / ਰਾਮ ਰਹੀਮ ਦੇ ਸਾਰੇ ਡੇਰੇ ਕੀਤੇ ਸੀਲ ਪੰਚਕੂਲਾ ‘ਚ ਹਿੰਸਾ ਲਈ ਖੱਟਰ ਸਰਕਾਰ ਜ਼ਿੰਮੇਵਾਰ: ਹਾਈਕੋਰਟ ਡੇਰਾ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋਈ

ਰਾਮ ਰਹੀਮ ਦੇ ਸਾਰੇ ਡੇਰੇ ਕੀਤੇ ਸੀਲ ਪੰਚਕੂਲਾ ‘ਚ ਹਿੰਸਾ ਲਈ ਖੱਟਰ ਸਰਕਾਰ ਜ਼ਿੰਮੇਵਾਰ: ਹਾਈਕੋਰਟ ਡੇਰਾ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋਈ

ਸਿਰਸਾ, 26 ਅਗਸਤ (ਚੜ੍ਹਦੀਕਲਾ ਬਿਊਰੋ) :  ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ  ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਤੋਂ ਝਿੜਕਾਂ ਖਾ ਕੇ ਪ੍ਰਸ਼ਾਸਨ ਨੇ ਹਰਕਤ  ਵਿਚ ਆਉਂਦਿਆਂ ਹਰਿਆਣਾ ਵਿਚਲੇ ਸਾਰੇ ਡੇਰਿਆਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।  ਡੇਰਾ ਸੱਚਾ ਸੌਦਾ ਦੇ ਕੁੱਲ 36 ਡੇਰਿਆਂ ਵਿਰੁੱਧ ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚਲੀਆਂ ਡੇਰੇ ਦੀਆਂ ਜਾਇਦਾਦਾਂ ਨੂੰ ਵੀ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਵੀ ਡੇਰੇ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੀਆਂ ਸਾਰੀਆਂ ਜਾਇਦਾਦਾਂ ਦਾ ਖੁਲਾਸਾ ਕਰੇ। ਅਦਾਲਤ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਹੁਣ ਡੇਰਾ ਆਪਣੀਆਂ ਜਾਇਦਾਦਾਂ ਨੂੰ ਕਿਤੇ ਤਬਦੀਲ, ਵੇਚ ਜਾਂ ਕਿਸੇ ਹੋਰ ਤਰੀਕੇ ਨਾਲ ਸੌਦੇਬਾਜ਼ੀ ਨਹੀਂ ਕਰ ਸਕਦਾ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਸਮਰਥਕ ਸ਼ਰ੍ਹੇਆਮ ਗੁੰਡਾਗਰਦੀ ‘ਤੇ ਉੱਤਰ ਆਏ। ਉਨ੍ਹਾਂ ਥੋੜ੍ਹੇ ਹੀ ਸਮੇਂ ਵਿੱਚ ਪੰਚਕੂਲਾ ਦੀਆਂ ਸੜਕਾਂ ‘ਤੇ ਅਨੇਕਾਂ ਹੀ ਵਾਹਨਾਂ ਤੇ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ
ਅਤੇ ਸਿੱਧੇ ਤੌਰ ‘ਤੇ ਮੀਡੀਆ ਕਰਮੀਆਂ ਨੂੰ ਕੁੱਟਿਆ-ਮਾਰਿਆ ਤੇ ਉਨ੍ਹਾਂ ਦੀਆਂ ਓ.ਬੀ. ਵੈਨਜ਼ ਸਾੜੀਆਂ ਗਈਆਂ।
ਇਸੇ ਦੌਰਾਨ ਅਦਾਲਤ ਨੇ ਡੇਰਾ ਮੁਖੀ ਨੂੰ ਬਲਾਤਕਾਰੀ ਐਲਾਨੇ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਿੱਜਠਣ ‘ਚ ਨਾਕਾਮ ਰਹਿਣ ‘ਤੇ  ਹਰਿਆਣਾ ਦੀ ਖੱਟਰ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਨੇ ਸਾਫ ਸ਼ਬਦਾਂ ‘ਚ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ ਤੇ ਕਿਹਾ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਸਖ਼ਤੀ ਨਹੀਂ ਵਰਤੀ ਤੇ ਸਰਕਾਰ ਨੇ ਪੂਰੀ ਤਰ੍ਹਾਂ ਸੈਰੰਡਰ ਕਰ ਦਿੱਤਾ ਸੀ। ਕੋਰਟ ਨੇ ਸਵਾਲ ਵੀ ਪੁੱਛਿਆ ਹੈ ਕਿ ਰਾਮ ਰਹੀਮ ਦੇ ਕਾਫਲੇ ‘ਚ 5 ਗੱਡੀਆਂ ਤੋਂ ਵੱਧ ਕਿਉਂ ਆਈਆਂ, ਜਦ ਕਿ ਕਾਫਲੇ ਨਾਲ 5 ਗੱਡੀਆਂ ਲਈ ਕਿਹਾ ਗਿਆ ਸੀ। ਜਿਨ੍ਹਾਂ ਅਫਸਰਾਂ ਨੇ ਧਾਰਾ 144 ਲੱਗਣ ਦੇ ਬਾਵਜੂਦ ਲੋਕਾਂ ਨੂੰ ਇਕ ਥਾਂ ਇਕੱਠੇ ਹੋਣ ਦਿੱਤਾ ਗਿਆ ਉਨ੍ਹਾਂ ਦੇ ਨਾਮ ਕੋਰਟ ਨੇ ਮੰਗੇ ਹਨ। ਹਾਈਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਲੋਕਾਂ ਦੀ ਸੂਚੀ ਹਾਈਕੋਰਟ ਨੂੰ ਦਿੱਤੀ ਜਾਵੇ,ਜਿਨ੍ਹਾਂ ਨੇ ਲੋਕਾਂ ਦੀ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਦੀ ਸੰਪੱਤੀ ਕੁਰਕ ਕਰਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਹਾਈਕੋਰਟ ਨੇ ਕਿਹਾ ਕਿ ਹੁਣ ਡੇਰਾ ਸੱਚਾ ਸੌਦਾ ਦੀ ਪੂਰੀ ਪ੍ਰਾਪਰਟੀ ਸਰਕਾਰ ਦੇ ਕਬਜ਼ੇ ‘ਚ ਰਹੇਗੀ ਅਤੇ ਹੁਣ ਇਸ ਨੂੰ ਅਗਲੇ ਹੁਕਮਾਂ ਤੱਕ ਵੇਚਿਆ ਨਹੀਂ ਜਾਵੇਗਾ। ਇਸ ਮਾਮਲੇ ‘ਤੇ ਮੰਗਲਵਾਰ ਨੂੰ ਦੁਬਾਰਾ ਸੁਣਵਾਈ ਹੋਵੇਗੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *