Breaking News
Home / Business / ਰੋਹਤਕ ਜੇਲ੍ਹ ‘ਚ ਹੀ ਲੱਗੇਗੀ ਸੀ.ਬੀ.ਆਈ. ਅਦਾਲਤ: ਡੀ.ਜੀ.ਪੀ. ਰਾਮ ਰਹੀਮ ਦੀ ਜ਼ੈੱਡ ਪਲੱਸ ਸੁਰੱਖਿਆ ਹਟਾਈ

ਰੋਹਤਕ ਜੇਲ੍ਹ ‘ਚ ਹੀ ਲੱਗੇਗੀ ਸੀ.ਬੀ.ਆਈ. ਅਦਾਲਤ: ਡੀ.ਜੀ.ਪੀ. ਰਾਮ ਰਹੀਮ ਦੀ ਜ਼ੈੱਡ ਪਲੱਸ ਸੁਰੱਖਿਆ ਹਟਾਈ

ਪੰਚਕੂਲਾ, 26 ਅਗਸਤ (ਚੜ੍ਹਦੀਕਲਾ ਬਿਊਰੋ) :  ਪਹਿਲਾਂ ਚੰਡੀਗੜ੍ਹ ‘ਚ ਹਰਿਆਣਾ ਦੇ ਡੀ.ਜੀ.ਪੀ, ਬੀ.ਐਸ. ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਡੇਰਾ ਮੁਖੀ ਨੂੰ 28 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਜ਼ਾ ਸੁਣਾਈ ਜਾਵੇਗੀ। ਪਰ ਹੁਣ ਹਾਈਕੋਰਟ ਦਾ ਵੱਡਾ ਆਦੇਸ਼ ਆਇਆ ਹੈ ਕਿ ਇਹ ਅਦਾਲਤ ਰੋਹਤਕ ਦੀ ਸੁਨਾਰਿਆਂ ਜੇਲ ‘ਚ ਲੱਗੇਗੀ ਅਤੇ ਉਥੇ ਹੀ ਅੱਗੋਂ ਦਾ ਫੈਸਲਾ ਸੁਣਾਇਆ ਜਾਵੇਗਾ। ਡੇਰਾ ਮੁਖੀ ਦੇ ਦੋਸ਼ੀ ਕਰਾਰ ਦੇਣ ਦੇ ਬਾਅਦ ਹੋਈ ਹਿੰਸਾ ਅਤੇ ਅੱਗ ਦੀਆਂ ਘਟਨਾਵਾਂ ਦੇ ਬਾਅਦ 30 ਤੋਂ ਵਧ ਲੋਕਾਂ ਦੀਆਂ ਮੌਤਾਂ ਅਤੇ 250 ਲੋਕਾਂ ਦੇ ਜ਼ਖਮੀ ਹੋਣ ਦੇ ਬਾਅਦ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੀ ਕਿ ਰਾਮ ਰਹੀਮ ਸੀ.ਬੀ.ਆਈ. ਕੋਰਟ ਨਹੀਂ ਜਾਣਗੇ, ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਜ਼ਾ ਸੁਣਾਈ ਜਾਵੇਗੀ।
ਇਸੇ ਦੌਰਾਨ ਡੀ.ਜੀ.ਪੀ. ਨੇ ਦੱਸਿਆ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਜ਼ੈੱਡ  ਪਲੱਸ ਸੁਰੱਖਿਆ ਹਟਾ ਦਿੱਤੀ ਗਈ ਹੈ।  ਡੀ.ਜੀ.ਪੀ. ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਦਿੱਤੀ ਗਈ ਜ਼ੈੱਡ ਸੁਰੱਖਿਆ ਨੂੰ ਹਟਾ ਦਿੱਤਾ ਗਿਆ ਹੈ। ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਹੈ ਕਿ ਪੰਚਕੂਲਾ ਕੋਰਟ ਕੰਪਲੈਕਸ ‘ਚ ਸਿਰਫ 5 ਗੱਡੀਆਂ ਦੀ ਐਂਟਰੀ ਹੋਈ ਸੀ ਅਤੇ ਫੈਸਲੇ ਤੋਂ ਪਹਿਲਾਂ ਹਾਲਾਤ ਕੰਟਰੋਲ ‘ਚ ਸੀ, ਪਰ ਫੈਸਲਾ ਆਉਣ ਦੇ ਬਾਅਦ ਹਾਲਾਤ ਹੱਥ ਚੋਂ ਨਿਕਲਣ ਲੱਗੇ। ਨਾਲ ਹੀ ਉਨ੍ਹਾਂ ਨੇ ਜੇਲ੍ਹ ‘ਚ ਰਾਮ ਰਹੀਮ ਦੇ ਨਾਲ ਹੋ ਰਹੇ ਵਿਵਹਾਰ ‘ਤੇ ਵੀ ਸਫਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ‘ਚ ਰਾਮ ਰਹੀਮ ਨੂੰ ਕਿਸੇ ਤਰ੍ਹਾਂ ਦਾ ਵਿਸ਼ੇਸ਼ ਟਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਦੇ ਨਾਲ ਸਾਧਾਰਨ ਕੈਦੀਆਂ ਦੀ ਤਰ੍ਹਾਂ ਹੀ ਵਿਵਹਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਦਿੱਤੀ ਗਈ  ਜ਼ੈੱਡ  ਪਲੱਸ ਸੁਰੱਖਿਆ ਨੂੰ ਵੀ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਹੀ ਹਟਾ ਦਿੱਤਾ ਗਿਆ ਹੈ।
ਡੇਰਾ ਸਮਰਥਕਾਂ ਕੋਲੋਂ ਏ.ਕੇ.-47 ਅਤੇ ਰਾਈਫਲ ਬਰਾਮਦ:  ਪੰਚਕੂਲਾ ‘ਚ ਹੋਈ ਹਿੰਸਾ ਦੇ ਲਈ ਪੁਲਸ ਦੀ ਨਾਕਾਮੀ ‘ਤੇ ਡੀ.ਜੀ.ਪੀ ਨੇ ਇਤਰਾਜ਼ ਕੀਤਾ ਹੈ। ਮੁੱਖ ਸਕੱਤਰ ਡੀ.ਐਸ. ਢੇਸੀ ਅਤੇ ਡੀ.ਜੀ.ਪੀ ਸੰਧੂ ਦੀ ਸਾਂਝਾ ਪ੍ਰੈਸ ਕਾਨਫਰੈਂਸ ‘ਚ ਸੰਧੂ ਨੇ ਕਿਹਾ ਕਿ ਪੁਲਸ ਨਾਕਾਮ ਰਹੀ ਹੈ। ਕਈ ਡੇਰਾ ਸਮਰਥਕਾਂ ਤੋਂ ਏ.ਕੇ 47 ਅਤੇ ਰਾਈਫਲ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਪਿਸਟਲ ਵੀ ਡੇਰਾ ਸਮਰਥਕਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਡੀ.ਜੀ.ਪੀ. ਸੰਧੂ ਨੇ ਕਿਹਾ ਹੈ ਕਿ ਕਦੇ-ਕਦੇ ਜ਼ਿਆਦਾ ਭੀੜ ਦੇ ਕਾਰਨ ਪੁਲਸ ਨੂੰ ਪਿੱਛੇ ਹਟਣਾ ਪੈਂਦਾ ਹੈ। ਪਰ ਮਾਮਲੇ ‘ਚ ਪੁਲਸ ਨੇ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਪੂਰੇ ਮਾਮਲੇ ਨੂੰ ਲੀਡ ਕੀਤਾ ਸੀ ਅਤੇ ਇਸ ‘ਚ ਹਾਲਾਤ ਨੂੰ ਸੰਭਾਲਣ ਦੇ ਲਈ ਪੁਲਸ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *