Breaking News
Home / Breaking News / ਸਰਹੱਦ ‘ਤੇ ਤਣਾਅ ਨੂੰ ਲੈ ਕੇ ਭਾਰਤ-ਪਾਕਿ ਦੀ ਫਲੈਗ ਮੀਟਿੰਗ

ਸਰਹੱਦ ‘ਤੇ ਤਣਾਅ ਨੂੰ ਲੈ ਕੇ ਭਾਰਤ-ਪਾਕਿ ਦੀ ਫਲੈਗ ਮੀਟਿੰਗ

ਦੋਵੇਂ ਦੇਸ਼ਾਂ ਵੱਲੋਂ ਐਲ.ਓ.ਸੀ. ‘ਤੇ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦਾ ਫ਼ੈਸਲਾ

ਪੁੰਛ, 24 ਅਗਸਤ  (ਪੱਤਰ ਪ੍ਰੇਰਕ) : ਭਾਰਤ ਅਤੇ ਪਾਕਿਸਤਾਨ ਦੇ ਬਟਾਲੀਅਨ ਕਮਾਂਡਰਾਂ ਨੇ ਪੁੰਛ ਦੇ ਚੱਕਾਂ ਦਾ ਬਾਗ ‘ਚ ਫਲੈਗ ਮੀਟਿੰਗ ਆਯੋਜਿਤ ਕੀਤੀ। ਪਿਛਲੇ ਕੁਝ ਮਹੀਨੇ ਤੋਂ ਪਾਕਿਸਤਾਨ ਵੱਲੋਂ ਜਾਰੀ ਸੰਘਰਸ਼ ਵਿਰਾਮ ਉਲੰਘਣਾ ਤੋਂ ਬਾਅਦ ਪੁੰਛ ‘ਚ ਐਲ.ਓ.ਸੀ. ਦੇ ਨਜ਼ਦੀਕ ਰਹਿਣ ਵਾਲੇ ਪਿੰਡਾਂ ਦੀ ਸਮੱਸਿਆ ਨੂੰ ਲੈ ਕੇ ਬੈਠਕ ‘ਚ ਭਾਰਤ ਨੇ ਪਾਕਿਸਤਾਨ ਨਾਲ ਗੱਲ ਕੀਤੀ। ਭਾਰਤੀ ਪ੍ਰਤੀਨਿਧਤਾ ਨੇ ਪਾਕਿਸਤਾਨੀ ਆਰਮੀ ਵੱਲੋਂ ਸਨਾਈਪਰ ਕਾਰਵਾਈ, ਐਲ.ਓ.ਸੀ. ‘ਤੇ ਜਾਣ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਘੁਸਪੈਠ ਨਾਲ ਸੰਬੰਧਿਤ ਕਈ ਗੱਲਾਂ ‘ਤੇ ਇਤਰਾਜ ਜਤਾਇਆ ਹੈ। ਇਸ ਨਾਲ ਹੀ ਚੱਕਾਂ ਦਾ ਬਾਗ ਤੋਂ ਵਪਾਰ ਨੂੰ ਫਿਰ ਤੋਂ ਸ਼ੁਰੂ ਕਰਨ ਵਾਲੇ ਵੀ ਵਿਸਤਾਰ ਨਾਲ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਦੇ ਬਟਾਲੀਅਨ ਕਮਾਂਡਰਾਂ ਦੇ ਵਿਚਕਾਰ 50 ਮਿੰਟ ਤੱਕ ਬੈਠਕ ਹੋਈ। ਦੋਵਾਂ ਦੇਸ਼ਾਂ ਨੇ ਐਲ.ਓ.ਸੀ. ‘ਤੇ ਸ਼ਾਂਤੀ ਅਤੇ ਦੋਵਾਂ ਸਾਈਡਾਂ ਦੇ ਸਥਾਨਕ ਕਮਾਂਡਰਾਂ ਵਿਚਕਾਰ ਗੱਲਾਂ ਦੇ ਚੈੱਨਲ ਖੋਲਣ ‘ਤੇ ਜ਼ੋਰ ਦਿੱਤਾ। ਇਸ ਨਾਲ ਹੀ ਐਲ.ਓ.ਸੀ. ‘ਤੇ ਸਥਿਰਤਾ ਅਤੇ ਸ਼ਾਂਤੀ ਲਈ ਦੋਵਾਂ ਵੱਲੋਂ ਕੀਤੇ ਯਤਨਾਂ ‘ਤੇ ਗੱਲ ਕੀਤੀ ਗਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *