Breaking News
Home / Breaking News / ਕਰਜ਼ਈ ਕਿਸਾਨ ਨੇ ਫ਼ਾਹਾ ਲਾ ਕੇ ਕੀਤੀ ਆਤਮਹੱਤਿਆ

ਕਰਜ਼ਈ ਕਿਸਾਨ ਨੇ ਫ਼ਾਹਾ ਲਾ ਕੇ ਕੀਤੀ ਆਤਮਹੱਤਿਆ

ਮਾਨਸਾ, 24 ਅਗਸਤ  (ਪੱਤਰ ਪ੍ਰੇਰਕ) : ਮਾਨਸਾ ਦੇ ਪਿੰਡ ਸਾਹਨੇਵਾਲ ‘ਚ ਇਕ 32 ਸਾਲਾ ਕਿਸਾਨ ਹਰਦੀਪ ਸਿੰਘ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ‘ਤੇ ਕਰੀਬ 7 ਲੱਖ ਰੁਪਏ ਦਾ ਕਰਜ਼ ਸੀ, ਜਿਸ ਦੇ ਚਲਦਿਆਂ ਬੈਂਕ ਨੇ ਕਿਸਾਨ ਨੂੰ ਜੇਲ੍ਹ ਵੀ ਭਿਜਵਾ ਦਿੱਤਾ ਸੀ ਤੇ ਹੁਣ ਆੜਤੀਏ ਨੇ ਕਰਜ਼ਾ ਵਾਪਸ ਲੈਣ ਲਈ ਉਸ ਦੇ ਹੱਥ ‘ਚ ਕੋਰਟ ਦਾ ਨੋਟਿਸ ਫੜਾ ਦਿੱਤਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਕਿਸਾਨ ਦੀ ਤਕਰੀਬਨ ਢਾਈ ਏਕੜ ਜ਼ਮੀਨ ਹੈ ਤੇ ਉਸ ਦੀਆਂ ਦੋ ਛੋਟੀਆਂ-ਛੋਟੀਆਂ ਧੀਆਂ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *