Breaking News
Home / Breaking News / ਰਾਮਨਾਥ ਕੋਵਿੰਦ ਨੇ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਰਾਮਨਾਥ ਕੋਵਿੰਦ ਨੇ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ, 25 ਜੁਲਾਈ (ਪੱਤਰ ਪ੍ਰੇਰਕ) : ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਰੂਪ ‘ਚ ਸ੍ਰੀ ਰਾਮਨਾਥ ਕੋਵਿੰਦ ਨੇ ਸਹੁੰ ਚੁੱਕੀ। ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਸੰਸਦ ਦੇ ਸੈਂਟਰਲ ਹਾਲ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ 12.15 ਵਜੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰ ਗੀਤ ਗਾਇਆ ਗਿਆ। ਸਹੁੰ ਚੁੱਕਣ ਤੋਂ ਪਹਿਲਾਂ ਕੋਵਿੰਦ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਰਾਜਘਾਟ ਗਏ। 71 ਸਾਲਾ ਕੋਵਿੰਦ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਫੁੱਲ ਭੇਟ ਕੀਤੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਸਹੁੰ ਚੁੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਵਿਦੇਸ਼ ਦੂਤਘਰਾਂ ਦੇ ਮੁਖੀ, ਸੰਸਦ ਮੈਂਬਰ ਅਤੇ ਸੀਨੀਅਰ ਫੌਜ ਅਧਿਕਾਰੀ ਸ਼ਾਮਲ ਸਨ। ਸਹੁੰ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਦੇਸ਼ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੀ ਸਫਲਤਾ ਦਾ ਮੂਲ ਮੰਤਰ ਦੱਸਦੇ ਹੋਏ ਅਜਿਹੇ ਸਮਾਜ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਹੈ, ਜਿਸ ‘ਚ ਸਾਰਿਆਂ ਨੂੰ ਸਾਮਾਨ ਮੌਕੇ ਮਿਲਣ। ਸੰਸਦ ਭਵਨ ਦੇ ਕੇਂਦਰੀ ਹਾਲ ‘ਚ ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕਣ ਤੋਂ ਬਾਅਦ ਕੋਵਿੰਦ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦੇਸ਼ ਦੀ ਤਰੱਕੀ ਲਈ ਪਰੰਪਰਾ, ਤਕਨਾਲੋਜੀ, ਪ੍ਰਾਚੀਨ ਭਾਰਤ ਦੇ ਗਿਆਨ ਅਤੇ ਵਿਗਿਆਨ ਨੂੰ ਨਾਲ ਲੈ ਕੇ ਤੁਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਫਲਤਾ ਦਾ ਮੰਤਰ ਉਸ ਦੀ ਭਿੰਨਤਾ ਹੈ। ਭਿੰਨਤਾ ਹੀ ਉਹ ਆਧਾਰ ਹੈ, ਜੋ ਸਾਨੂੰ ਅਨੋਖਾ ਬਣਾਉਂਦੀ ਹੈ। ਮੈਨੂੰ ਭਾਰਤ ਦੇ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਪੂਰੀ ਨਿਮਰਤਾ ਨਾਲ ਇਸ ਅਹੁਦੇ ਨੂੰ ਗ੍ਰਹਿਣ ਕਰ ਰਿਹਾ ਹਾਂ। ਇੱਥੇ ਸੈਂਟਰਲ ਹਾਲ ‘ਚ ਆ ਕੇ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੈਂ ਸੰਸਦ ਦਾ ਮੈਂਬਰ ਰਿਹਾ ਹਾਂ ਅਤੇ ਇਸੇ ਸੈਂਟਰਲ ਹਾਲ ‘ਚ ਮੈਂ ਤੁਹਾਡੇ ‘ਚੋਂ ਕਈ ਲੋਕਾਂ ਨਾਲ ਵਿਚਾਰ ਕੀਤਾ ਹੈ। ਕਈ ਵਾਰ ਅਸੀਂ ਸਹਿਮਤ ਹੁੰਦੇ ਸੀ, ਕਈ ਵਾਰ ਅਸਹਿਮਤ ਪਰ ਇਸ ਦੇ ਬਾਵਜੂਦ ਅਸੀਂ ਸਾਰਿਆਂ ਨੇ ਇਕ-ਦੂਜੇ ਦੇ ਵਿਚਾਰਾਂ ਦਾ ਸਨਮਾਨ ਕਰਨਾ ਸਿੱਖਣਾ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ।
ਮੈਂ ਇਕ ਛੋਟੇ ਜਿਹੇ ਪਿੰਡ ‘ਚ ਮਿੱਟੀ ਦੇ ਘਰ ‘ਚ ਪਲਿਆ-ਵਧਿਆ ਹਾਂ। ਮੇਰੀ ਯਾਤਰਾ ਬਹੁਤ ਲੰਬੀ ਰਹੀ ਹੈ ਪਰ ਇਹ ਯਾਤਰਾ ਇਕੱਲੇ ਸਿਰਫ ਮੇਰੀ ਨਹੀਂ ਰਹੀ ਹੈ। ਸਾਡੇ ਦੇਸ਼ ਅਤੇ ਸਾਡੇ ਸਮਾਜ ਦੀ ਵੀ ਇਹੀ ਗਾਥਾ ਰਹੀ ਹੈ। ਹਰ ਚੁਣੌਤੀ ਦੇ ਬਾਵਜੂਦ, ਸਾਡੇ ਦੇਸ਼ ‘ਚ, ਸੰਵਿਧਾਨ ਦੀ ਪ੍ਰਸਤਾਵਨਾ ‘ਚ ਨਿਆਂ, ਆਜ਼ਾਦੀ, ਸਮਾਨਤਾ ਅਤੇ ਬੰਧੁਤੱਵ ਦੇ ਮੂਲ ਮੰਤਰ ਦੀ ਪਾਲਣਾ ਕੀਤੀ ਜਾਂਦੀ ਹੈ ਅੇਤ ਮੈਂ ਇਸ ਮੂਲ ਮੰਤਰ ਦੀ ਹਮੇਸ਼ਾ ਪਾਲਣਾ ਕਰਦਾ ਰਹਾਂਗਾ। ਮੈਂ ਇਸ ਮਹਾਨ ਰਾਸ਼ਟਰ ਦੇ 125 ਕਰੋੜ ਨਾਗਰਿਕਾਂ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਨੇ ਮੇਰੇ ‘ਤੇ ਜੋ ਭਰੋਸਾ ਜ਼ਾਹਰ ਕੀਤਾ ਹੈ, ਉਸ ‘ਤੇ ਖਰਾ ਉਤਰਨ ਦਾ ਮੈਂ ਵਚਨ ਦਿੰਦਾ ਹਾਂ। ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਮੈਂ ਡਾਕਟਰ ਰਾਜੇਂਦਰ ਪ੍ਰਸਾਦ, ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ, ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਅਤੇ ਮੇਰੇ ਸਾਬਕਾ ਪ੍ਰਣਬ ਮੁਖਰਜੀ, ਜਿਨ੍ਹਾਂ ਨੂੰ ਅਸੀਂ ਸਨੇਹ ਨਾਲ ‘ਪ੍ਰਣਬ ਦਾ’ ਕਹਿੰਦੇ ਹਾਂ, ਇਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਜਾ ਰਿਹਾ ਹਾਂ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *