Breaking News
Home / Breaking News / ਕਾਂਗਰਸ ਤੇ ਆਪ ਵੱਲੋਂ ਸੁਸ਼ਮਾ ‘ਤੇ ਹਮਲਾ ਲਾਪਤਾ 39 ਭਾਰਤੀਆਂ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਨੇ ਬੋਲਿਆ ਝੂਠ

ਕਾਂਗਰਸ ਤੇ ਆਪ ਵੱਲੋਂ ਸੁਸ਼ਮਾ ‘ਤੇ ਹਮਲਾ ਲਾਪਤਾ 39 ਭਾਰਤੀਆਂ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਨੇ ਬੋਲਿਆ ਝੂਠ

ਨਵੀਂ ਦਿੱਲੀ, 22 ਜੁਲਾਈ  (ਚੜ੍ਹਦੀਕਲਾ ਬਿਊਰੋ) : ਇਰਾਕ ‘ਚ ਲਾਪਤਾ 39 ਭਾਰਤੀਆਂ ਦੇ ਬਾਰੇ ‘ਚ ਇਕ ਨਿਊਜ਼ ਚੈਨਲ ਦੀ ਰਿਪੋਰਟ ਨੇ ਖਲਬਲੀ ਮਚਾ ਦਿੱਤੀ ਹੈ। ਇਸ ਰਿਪੋਰਟ ਨੂੰ ਆਧਾਰ ਬਣਾ ਕੇ ਕਾਂਗਰਸ ਨੇ ਹੁਣ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਦੋਸ਼ ਹੈ ਕਿ ਸੁਸ਼ਮਾ ਨੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਸਾਲ ਤੋਂ ਇਰਾਕ ‘ਚ ਲਾਪਤਾ 39 ਭਾਰਤੀ ਮੌਸੂਲ ਦੇ ਜੇਲ੍ਹ ‘ਚ ਬੰਦ ਸਨ ਅਤੇ ਆਈ.ਐਸ.ਆਈ.ਐਸ. ਨੇ ਉਸ ਜੇਲ੍ਹ ਨੂੰ ਤਬਾਹ ਕਰ ਦਿੱਤਾ ਹੈ। ਰਿਪੋਰਟ ਸਾਬਤ ਕਰਦੀ ਹੈ ਕਿ ਵਿਦੇਸ਼ ਮੰਤਰੀ ਝੂਠ ਬੋਲ ਰਹੀ ਹੈ। ਇਸ ਲਈ ਉਹ ਦੇਸ਼ ਦੇ ਲੋਕਾਂ ਨਾਲ ਝੂਠ ਬੋਲਣ ਅਤੇ 39 ਭਾਰਤੀਆਂ ਦੇ ਪਰਿਵਾਰਾਂ ਦੀ ਭਾਵਨਾਵਾਂ ਨਾਲ ਖੇਡਣ ਦੇ ਲਈ ਉਨ੍ਹਾਂ ਦੇ ਖਿਲਾਫ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ‘ਤੇ ਵਿਚਾਰ ਕਰ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਸ ਮਸਲੇ ਨੂੰ ਸੰਸਦ ਵਿਚ ਉਠਾਉਣ ਦੀ ਗੱਲ ਕਹੀ ਹੈ। ਪਾਰਟੀ ਦੇ ਸਾਂਸਦ ਭਗਵੰਤ ਮਾਨ ਕਿਹਾ ਕਿ ਉਹ ਸੋਮਵਾਰ ਨੂੰ
ਇਸ ਸਬੰਧੀ ਸੰਸਦ ‘ਚ ਚਰਚਾ ਦੀ ਮੰਗ ਕਰਨਗੇ।
ਅਸਲ ‘ਚ ਸੁਸ਼ਮਾ ਨੇ ਸੰਭਾਵਨਾ ਜਤਾਈ ਸੀ ਕਿ ਗੁੰਮਸ਼ੁਦਾ ਭਾਰਤੀ ਨਾਗਰਿਕ ਸ਼ਾਇਦ ਇਰਾਕ ਦੀ ਇਕ ਜੇਲ੍ਹ ‘ਚ ਬੰਦ ਹਨ। ਉਨ੍ਹਾਂ ਨੇ ਕਿਹਾ ਸੀ ਕਿ ਅਜੇ ਇੱਥੇ  ਲੜਾਈ ਜਾਰੀ ਹੈ। ਇਸ ਸਮੇਂ ‘ਚ ਜੰਗ ਦੇ ਖਤਮ ਹੋਣ ‘ਤੇ ਹੀ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਜਾ ਸਕੇਗੀ। ਸੁਸ਼ਮਾ ਨੇ ਐਤਵਾਰ ਨੂੰ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅਤੇ ਐਮ.ਜੇ. ਅਕਬਰ ਦੇ ਨਾਲ ਸਾਰੇ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਸੀ ਕਿ ਭਾਰਤ ਸਰਕਾਰ ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਇਸ ਮਾਮਲੇ ‘ਚ ਸੁਸ਼ਮਾ ਦਾ ਬਚਾਅ ਕਰਦਿਆਂ ਜੈਪੁਰ ਵਿਖੇ ਕਿਹਾ ਕਿ ਇਰਾਕ ‘ਚ ਲਾਪਤਾ ਭਾਰਤੀਆਂ ਦੀਆਂ ਤਲਾਸ਼ ਅਜੇ ਵੀ ਜਾਰੀ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *