Breaking News
Home / Breaking News / ਪਾਕਿ ਦੀ ਗੋਲੀਬਾਰੀ ਕਾਰਨ ਸਕੂਲਾਂ ‘ਚ ਫਸੇ 200 ਬੱਚੇ ਸੁਰੱਖਿਅਤ ਕੱਢੇ

ਪਾਕਿ ਦੀ ਗੋਲੀਬਾਰੀ ਕਾਰਨ ਸਕੂਲਾਂ ‘ਚ ਫਸੇ 200 ਬੱਚੇ ਸੁਰੱਖਿਅਤ ਕੱਢੇ

ਜੰਮੂ-ਕਸ਼ਮੀਰ, 18 ਜੁਲਾਈ  (ਚੜ੍ਹਦੀਕਲਾ ਬਿਊਰੋ) :  ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫਾਇਰਿੰਗ ਜਾਰੀ ਹੈ। ਅੱਜ ਵੀ ਪਾਕਿ ਵੱਲੋਂ ਕੰਟਰੋਲ ਲਾਈਨ ‘ਤੇ ਨੌਸ਼ਹਿਰਾ ਸੈਕਟਰ ‘ਚ ਮੋਰਟਾਰ ਦਾਗ਼ੇ ਗਏ, ਜਿਸ ਕਾਰਨ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਤਕਰੀਬਨ 200 ਬੱਚੇ ਤੇ ਸਕੂਲ ਸਟਾਫ ਦੇ ਮੈਂਬਰ ਸਕੂਲਾਂ ‘ਚ ਹੀ ਫਸ ਗਏ। ਜਿਨ੍ਹਾਂ ਨੂੰ ਬਾਅਦ ਵਿਚ ਸੁਰੱਖਿਆ ਬਲਾਂ ਵੱਲੋਂ ਸੁਰੱਖਿਅਤ ਕੱਢ ਲਿਆ ਗਿਆ। ਇਹ ਬੱਚੇ ਤਕਰੀਬਨ 10 ਘੰਟੇ ਉਥੇ ਹੀ ਫਸੇ ਰਹੇ। ਰਾਜੌਰੀ ਐੱਸ.ਐੱਸ.ਪੀ. ਦੀ ਨਿਗਰਾਨੀ ‘ਚ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਇਸ ਤੋਂ ਇਲਾਵਾ ਨੌਗਾਮ ਇਲਾਕੇ ‘ਚ ਪਾਕਿਸਤਾਨ ਵਲੋਂ ਹੋ ਰਹੀ ਗੋਲੀਬਾਰੀ ‘ਚ ਭਾਰਤੀ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਸ਼ਹਿਰਾ ਸੈਕਟਰ ਦੇ
ਭਿਵਾਨੀ ‘ਚਸਰਕਾਰੀ ਹਾਈ ਸਕੂਲ ‘ਚ ਕਰੀਬ 150 ਬੱਚੇ ਫਸੇ ਰਹੇ। ਜਦੋਂ ਪਾਕਿਸਤਾਨ ਵਲੋਂ ਫਾਇਰਿੰਗ ਸ਼ੁਰੂ ਹੋਈ ਤਾਂ ਇਹ ਬੱਚੇ ਸਕੂਲ ‘ਚ ਹੀ ਮੌਜੂਦ ਸਨ, ਜਿਸ ਦੇ ਬਾਅਦ ਅਹਿਤਿਆਤ ਦੇ ਤੌਰ ‘ਤੇ ਬੱਚਿਆਂ ਤੇ ਸਕੂਲ ਦੇ ਸਟਾਫ ਨੂੰ ਸਕੂਲ ‘ਚ ਹੀ ਰੋਕ ਲਿਆ ਗਿਆ। ਸਕੂਲ ‘ਚ ਤਕਰੀਬਨ 25 ਅਧਿਆਪਕ ਤੇ ਸਕੂਲ ਦਾ ਸਟਾਫ ਵੀ ਮੌਜੂਦ ਸੀ। ਸਾਰਿਆਂ ਨੂੰ ਸਕੂਲ ‘ਚੋਂ ਕੱਢ ਕੇ ਸੁਰੱਖਿਅਤ ਥਾਂ ਲਿਜਾਣ ਲਈ ਬੁਲੇਟਪਰੂਫ ਗੱਡੀਆਂ ਦੀ ਵਰਤੋਂ ਕੀਤੀ ਗਈ। ਕੰਟਰੋਲ ਲਾਈਨ ਤੋਂ ਇਸ ਸਕੂਲ ਦੀ ਦੂਰੀ ਸਿਰਫ 3 ਕਿਲੋਮੀਟਰ ਹੈ। ਨੌਸ਼ਹਿਰਾ ਸੈਕਟਰ ‘ਚ ਫਸੇ ਬੱਚਿਆਂ ਦੀ ਗਿਣਤੀ 50 ਦੇ ਕਰੀਬ ਸੀ। ਸਰਹੱਦ ਪਾਰ ਦੇ ਹਮਲੇ ਦੇ ਬਾਅਦ ਭਾਰਤੀ ਸੁਰੱਖਿਆ ਬਲ ਨੇ ਰੈਸਕਿਊ ਆਪਰੇਸ਼ਨ ਚਲਾਇਆ। ਰਾਜੌਰੀ ਦੇ ਡੀ.ਆਈ.ਜੀ. ਦੀਪਕ ਸਲੇਥੀਆ ਨੇ ਦੱਸਿਆ ਕਿ ਸਾਰੇ ਸਕੂਲੀ ਬੱਚੇ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਰੈਸਕਿਊ ਆਪਰੇਸ਼ਨ ਅਜੇ ਵੀ ਜਾਰੀ ਹੈ ਤੇ ਇਸ ਆਪਰੇਸ਼ਨ ‘ਚ ਬੁਲੇਟਪਰੂਫ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰ ਤੋਂ ਲਗਾਤਾਰ ਫਾਇਰਿੰਗ ਜਾਰੀ ਹੈ ਤੇ ਮੋਰਟਾਰ ਦਾਗੇ ਜਾ ਰਹੇ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *