Breaking News
Home / Breaking News / ਗੁਰੂ ਹਰਰਸਹਾਏ ‘ਚ ਮੇਲੇ ਦੌਰਾਨ ਹੋਏ ਮਾਮੂਲੀ ਝਗੜੇ ਤੋਂ ਬਾਅਦ 2 ਨੌਜਵਾਨਾਂ ਦਾ ਕਤਲ

ਗੁਰੂ ਹਰਰਸਹਾਏ ‘ਚ ਮੇਲੇ ਦੌਰਾਨ ਹੋਏ ਮਾਮੂਲੀ ਝਗੜੇ ਤੋਂ ਬਾਅਦ 2 ਨੌਜਵਾਨਾਂ ਦਾ ਕਤਲ

ਗੁਰੂ ਹਰਰਸਹਾਏ, 17 ਜੁਲਾਈ (ਮਨਦੀਪ ਸਿੰਘ ਸੋਢੀ) : ਸਥਾਨਕ ਕਸਬੇ ਅੰਦਰ ਪੈਂਦੇ ਪਿੰਡ ਪਾਲੇ ਚੱਕ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਹੋਇਆ ਝਗੜਾ ਖੂਨੀ ਸਾਬਤ ਹੋਇਆ ਸੀ, ਜਿਸ ਵਿਚ 2 ਨੌਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ  (21) ਪੁੱਤਰ ਜੰਗ ਸਿੰਘ, ਬੇਅੰਤ ਸਿੰਘ (20) ਪੁੱਤਰ ਬਗੀਚਾ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅਰਮਾਨਦੀਪ ਸਿੰਘ ਨੂੰ ਗੋਲੀਆਂ ਦੇ ਸ਼ਰੇ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।  ਡੀ.ਐਸ.ਪੀ.ਡੀ ਭੁਪਿੰਦਰ ਸਿੰਘ ਭੁੱਲਰ, ਸੀ.ਆਈ.ਇੰਚਾਰਜ ਅਵਤਾਰ ਸਿੰਘ, ਥਾਣਾ ਮੁਖੀ ਭੁਪਿੰਦਰ ਸਿੰਘ, ਸੁਖਚੈਨ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਰਵਾਨਾ ਕਰਵਾਇਆ
ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ। ਡੀ.ਐਸ.ਪੀ.ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਛੱਤਰ ਸਿੰਘ ਪੁੱਤਰ ਰਤਨ ਸਿੰਘ, ਜਰਨੈਲ ਸਿੰਘ ਪੁੱਤਰ ਬੀਰਾ ਸਿੰਘ, ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਾਲੇ ਚੱਕ ਅਤੇ ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ, ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ ਦਾ ਝਗੜਾ ਚੱਲਦਾ ਸੀ। ਡੀ.ਐਸ.ਪੀ.ਡੀ. ਸ੍ਰੀ ਭੁੱਲਰ ਨੇ ਦੱਸਿਆ ਕਿ ਇਸੇ ਤਕਰਾਰ ਨੂੰ ਲੈ ਕੇ ਅੱਜ ਦੋਵੇਂ ਧਿਰਾਂ ਪਿੰਡ ਪਾਲੇ ਚੱਕ ਅੰਦਰ ਫਿਰ ਆਹਮੋ ਸਾਮਣੇ ਹੋਈਆਂ ਅਤੇ ਝਗੜਾ ਵੱਧਦਾ ਗਿਆ, ਜਿਸ ਦੌਰਾਨ ਨੱਛਤਰ ਸਿੰਘ ਪੁੱਤਰ ਰਤਨ ਸਿੰਘ ਧਿਰ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ ਅਤੇ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਗੋਲੀਆਂ ਦੇ ਸ਼ਰੇ ਲੱਗਣ ਨਾਲ ਮੌਕੇ ਪਰ ਮੌਤ ਹੋ ਗਈ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅਰਮਾਨਦੀਪ ਸਿੰਘ ਨੂੰ ਸ਼ਰੇ ਲੱਗਣ ਨਾਲ ਜਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਾਰੀ ਵਾਰਦਾਤ ਪਿੱਛੇ ਸਿਆਸੀ ਦਖਲਅੰਦਾਜੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਬੀਤੀ ਰਾਤ ਦੇ ਸਿਵਲ ਹਸਪਤਾਲ ਵਿਚ ਭਰਤੀ ਹਨ ਪਰ ਸਿਆਸੀ ਸ਼ਹਿ ‘ਤੇ ਨਾ ਤਾਂ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੇ ਸਾਡੀ ਕੋਈ ਸੁਣੀ ਅਤੇ ਨਾ ਹੀ ਪੁਲਿਸ ਨੇ ਕੋਈ ਕਾਰਵਾਈ ਕੀਤੀ। ਸਿਆਸੀ ਦਬਾਅ ਦੇ ਚੱਲਦਿਆਂ 24 ਘੰਟਿਆਂ ਵਿਚ ਉਨ੍ਹਾਂ ਦੀ ਐਮ.ਐਲ.ਆਰ.ਤੱਕ ਨਹੀਂ ਕੱਟੀ ਗਈ, ਜਿਸ ਕਰਕੇ ਦੋਸ਼ੀਆਂ ਦੇ ਹੌਸਲੇ ਬੁਲੰਦ ਹੋਣ ਕਰਕੇ ਕਤਲ ਕੀਤੇ ਹਨ। ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀਆਂ ਲਾਸ਼ਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *