Breaking News
Home / Breaking News / ਪਾਕਿ ਵੱਲੋਂ ਗੋਲੀਬੰਦੀ ਦਾ ਮੁੜ ਉਲੰਘਣ, ਜਵਾਨ ਸ਼ਹੀਦ ਪੁਲਵਾਮਾ ‘ਚ ਸੁਰੱਖਿਆ ਬਲਾਂ ਵੱਲੋਂ 3 ਅਤਿਵਾਦੀ ਢੇਰ

ਪਾਕਿ ਵੱਲੋਂ ਗੋਲੀਬੰਦੀ ਦਾ ਮੁੜ ਉਲੰਘਣ, ਜਵਾਨ ਸ਼ਹੀਦ ਪੁਲਵਾਮਾ ‘ਚ ਸੁਰੱਖਿਆ ਬਲਾਂ ਵੱਲੋਂ 3 ਅਤਿਵਾਦੀ ਢੇਰ

ਸ੍ਰੀਨਗਰ, 15 ਜੁਲਾਈ  (ਚੜ੍ਹਦੀਕਲਾ ਬਿਊਰੋ) :  ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਮੰਜਾਂਕੋਟ ਸੈਕਟਰ ਵਿਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ  ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਦੌਰਾਨ ਜਵਾਨ ਲਾਂਸ ਨਾਇਕ ਮੁਹਿੰਮਦ ਨਸੀਰ ਸ਼ਹੀਦ ਹੋ ਗਿਆ। ਪਾਕਿਸਤਾਨੀ ਫ਼ੌਜ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਸਰਹੱਦ ‘ਤੇ ਲਗਾਤਾਰ ਮੋਰਟਾਰ ਦਾਗ਼ੇ ਜਾ ਰਹੇ ਹਨ ਜਿਸ ਦਾ ਭਾਰਤੀ ਫ਼ੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਜਦ ਕਿ ਮੇਂਡਰ ਦੇ ਬਾਲਾਕੋਟ ਸੈਕਟਰ ਦੇ ਰਿਹਾਇਸ਼ੀ ਇਲਾਕੇ ਪੰਜਨਨੀ ਅਤੇ ਤ੍ਰਿਕੁੰਡੀ ‘ਚ ਵੀ ਪਾਕਿਸਤਾਨ ਵਾਲੇ ਪਾਸਿਉਂ ਛੋਟੇ ਹਥਿਆਰਾਂ ਸਮੇਤ ਮੋਰਟਾਰ ਦਾਗੇ ਗਏ। ਦਹਿਸ਼ਤ ਕਾਰਨ ਉੱਥੋਂ ਦੇ ਲੋਕ ਆਪਣੇ ਘਰਾਂ ‘ਚ ਵੀ ਲੁੱਕੇ ਹੋਏ ਹਨ। ਪਾਕਿਸਤਾਨ ਵੱਲੋਂ ਗੋਲੀਬਾਰੀ ਦਾ ਇਹ ਸਿਲਸਿਲਾ ਪਿਛਲੇ ਤਿੰਨ ਮਹੀਨੇ ਤੋਂ ਜਾਰੀ ਹੈ।
ਦੂਜੇ ਪਾਸੇ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਚਲਾਏ ਗਏ ਸਰਚ ਆਪਰੇਸ਼ਨ ਦੇ ਦੌਰਾਨ ਦੱਖਣੀ ਕਸ਼ਮੀਰ ਦੇ ਤ੍ਰਾਲ ਸਥਿਤ ਸਟੋਰਾ ਇਲਾਕੇ ‘ਚ ਅਤਿਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ 3 ਅਤਿਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਜੰਮੂ ਰਾਸ਼ਟਰੀ ਮਾਰਗ ‘ਤੇ ਵੱਡੇ ਅਤਿਵਾਦੀ ਹਮਲੇ ਦੇ ਸ਼ੱਕ ਦੇ ਕਾਰਨ ਅਲਰਟ ਜਾਰੀ ਕੀਤਾ ਸੀ। ਬਿਜਬਿਹਾੜਾ ਤੋਂ ਸ਼੍ਰੀਨਗਰ ਅਤੇ ਪੰਥਾਚੌਂਕ-ਨੌਗਾਮ-ਹੈਦਰਪੋਰਾ-ਬੇਮਿਨਾ ਬਾਈਪਾਸ ਅਤੇ ਐਚ.ਐਮ.ਟੀ. ਤੋਂ ਗਾਂਦਰਬਲ ਮਾਰਗ ਨੂੰ ਨਾਜ਼ੁਕ ਇਲਾਕਾ ਘੋਸ਼ਿਤ ਕੀਤਾ ਗਿਆ। ਹਮਲੇ ਲਈ ਅਤਿਵਾਦੀਆਂ ਨੇ 3 ਤੋਂ 4 ਦਸਤੇ ਬਣਾਏ ਹਨ। ਹਰੇਕ ਦਸਤੇ ‘ਚ 2 ਤੋਂ 3 ਅਤਿਵਾਦੀ
ਸ਼ਾਮਲ ਹਨ। ਕੁਝ ਅਤਿਵਾਦੀਆਂ ਨੂੰ ਸ਼੍ਰੀਨਗਰ ਦੇ ਬਾਹਰੀ ਖੇਤਰ ਨੌਗਾਮ ਅਤੇ ਮਾਚਛੁਵਾ ‘ਚ ਦੇਖਿਆ ਗਿਆ। ਸੁਰੱਖਿਆ ਫੋਰਸ ਨੇ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।  ਅਤਿਵਾਦੀਆਂ ਕੋਲ ਰਾਕੇਟ ਲਾਂਚਰ ਵਰਗੇ ਘਾਤਕ ਹਥਿਆਰ ਹੋਣ ਦੀ ਜਾਣਕਾਰੀ ਮਿਲੀ ਹੈ। ਹਮਲੇ ਨੂੰ ਅੰਜਾਮ ਦੇਣ ਦੇ ਲਈ ਅੱਤਵਾਦੀਆਂ ਨੇ ਹਰੇਕ ਦਸਤੇ ਨੂੰ ਇਕ ਸਾਲ ਦੇ ਦੌਰਾਨ ਅਤਿਵਾਦੀ ਬਣਨ ਵਾਲੇ ਲੜਕਿਆਂ ਨੂੰ ਸ਼ਾਮਲ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਤਿਵਾਦੀ ਆਧਾਰ ਸ਼ਿਵਰਾਂ ਜਾਂ ਸ਼ਰਧਾਲੂਆਂ ਦੀਆਂ ਗੱਡੀਆਂ ‘ਤੇ ਭੀੜ ਵਾਲੇ ਇਲਾਕੇ ‘ਚ ਗ੍ਰੇਨੇਡ ਨਾਲ ਹਮਲਾ ਕਰ ਸਕਦੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *