Breaking News
Home / Breaking News / ਭਾਗਵਤ ਨੂੰ ਯੂ.ਪੀ.ਏ. ਸਰਕਾਰ ਪਾਉਣਾ ਚਾਹੁੰਦੀ ਸੀ ਅਤਿਵਾਦੀਆਂ ਦੀ ਸੂਚੀ ‘ਚ!

ਭਾਗਵਤ ਨੂੰ ਯੂ.ਪੀ.ਏ. ਸਰਕਾਰ ਪਾਉਣਾ ਚਾਹੁੰਦੀ ਸੀ ਅਤਿਵਾਦੀਆਂ ਦੀ ਸੂਚੀ ‘ਚ!

.

ਨਵੀਂ ਦਿੱਲੀ, 15  ਜੁਲਾਈ (ਪੱਤਰ ਪ੍ਰੇਰਕ) :ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਨੂੰ ਲੈ ਕੇ ਇਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਖਬਰ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਸਰਕਾਰ ਆਪਣੇ ਆਖਰੀ ਦਿਨਾਂ ‘ਚ ਭਾਗਵਤ ਨੂੰ ਅੱਤਵਾਦੀਆਂ ਦੀ ਸੂਚੀ ‘ਚ ਪਾਉਣਾ ਚਾਹੁੰਦੀ ਸੀ। ਜਾਣਕਾਰੀ ਮੁਤਾਬਕ ਮੌਜੂਦਾ ਦਸਤਾਵੇਜ਼ਾਂ ਦੇ ਮੁਤਾਬਕ, ਯੂ.ਪੀ.ਏ. ਸਰਕਾਰ ਭਾਗਵਤ ਨੂੰ ‘ਹਿੰਦੂ ਅਤਿਵਾਦ’ ਦੇ ਜਾਲ ‘ਚ ਫਸਾਉਣ ਦੀ ਕੋਸ਼ਿਸ਼ ‘ਚ ਜੁੱਟੀ ਸੀ। ਅਜਮੇਰ ਅਤੇ ਮਾਲੇਗਾਂਵ ਬਲਾਸਟ ਦੇ ਬਾਅਦ ਯੂ.ਪੀ.ਏ. ਸਰਕਾਰ ਨੇ ‘ਹਿੰਦੂ ਅੱਤਵਾਦ’ ਥਿਊਰੀ ਦਿੱਤੀ ਸੀ, ਜਿਸ ਦੇ ਤਹਿਤ ਸਰਕਾਰ ਮੋਹਨ ਭਾਗਵਤ ਨੂੰ ਫਸਾਉਣਾ ਚਾਹੁੰਦੀ ਸੀ। ਇਸ ਦੇ ਲਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੇ ਵੱਡੇ ਅਧਿਕਾਰੀਆਂ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਂਚ ਅਧਿਕਾਰੀ ਅਜਮੇਰ ਅਤੇ ਕਈ ਹੋਰ ਬੰਬ ਵਿਸਫੋਟ ਮਾਮਲੇ ‘ਚ ਕਥਿਤ ਭੂਮਿਕਾ ਦੇ ਲਈ ਭਾਗਵਤ ਨੂੰ ਪੁੱਛਗਿਛ ਲਈ ਹਿਰਾਸਤ ‘ਚ ਲੈਣਾ ਚਾਹੁੰਦੇ ਸੀ। ਇਹ ਅਧਿਕਾਰੀ ਯੂ.ਪੀ.ਏ. ਦੇ ਮੰਤਰੀਆਂ ਦੇ ਆਦੇਸ਼ ‘ਤੇ ਕੰਮ ਕਰ ਰਹੇ ਸੀ, ਜਿਸ ‘ਚ ਤੱਤਕਾਲੀਨ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੀ ਸ਼ਾਮਲ ਸੀ। ਕਰੰਟ ਅਫੇਅਰ
ਮੈਗਜ਼ੀਨ ਕਾਰਵਾਂ ‘ਚ ਫਰਵਰੀ 2014 ‘ਚ ਸ਼ੱਕੀ ਅੱਤਵਾਦੀ ਸਵਾਮੀ ਅਸੀਮਾਨੰਦ ਦਾ ਇੰਟਰਵਿਊ ਛਪਿਆ ਸੀ। ਇਸ ਦੇ ਬਾਅਦ ਯੂ.ਪੀ.ਏ. ਨੇ ਐਨ.ਆਈ.ਏ. ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ, ਪਰ ਜਾਂਚ ਏਜੰਸੀ ਦੇ ਮੁਖੀਆ ਸ਼ਰਦ ਪਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਹ ਇੰਟਰਵਿਊ ਦੇ ਟੇਪ ਦੀ ਜਾਂਚ ਕਰਨਾ ਚਾਹੁੰਦੇ ਸੀ। ਜਦੋਂ ਇਹ ਚੀਜ਼ਾਂ ਅੱਗੇ ਨਹੀਂ ਵਧੀਆਂ ਤਾਂ ਐਨ.ਆਈ.ਏ. ਨੇ ਕੇਸ ਨੂੰ ਬੰਦ ਕਰ ਦਿੱਤਾ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *