Breaking News
Home / Breaking News / ਹਾਦਸਿਆਂ ਦਾ ਦਿਨ ਰਿਹਾ ਐਤਵਾਰ ਵੱਖ-ਵੱਖ ਦੁਰਘਟਨਾਵਾਂ ‘ਚ 10 ਵਿਅਕਤੀਆਂ ਦੀ ਮੌਤ, 14 ਜ਼ਖ਼ਮੀ

ਹਾਦਸਿਆਂ ਦਾ ਦਿਨ ਰਿਹਾ ਐਤਵਾਰ ਵੱਖ-ਵੱਖ ਦੁਰਘਟਨਾਵਾਂ ‘ਚ 10 ਵਿਅਕਤੀਆਂ ਦੀ ਮੌਤ, 14 ਜ਼ਖ਼ਮੀ

ਪਟਿਆਲਾ, 18 ਜੂਨ (ਚ.ਨ.ਸ) : ਅੱਜ ਐਤਵਾਰ ਦਾ ਦਿਨ ਹਾਦਸਿਆਂ  ਭਰਿਆ ਰਿਹਾ ਅਤੇ ਵੱਖ-ਵੱਖ ਦੁਰਘਟਨਾਵਾਂ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਦੋ ਪਰਿਵਾਰਾਂ ਦੇ 7 ਜੀਅ ਵੀ ਸ਼ਾਮਲ ਹਨ।
ਸ਼ਾਹਕੋਟ ਤੋਂ ਗੁਰਨਾਮ ਸਿੰਘ ਨਿਧੜਕ ਦੀ ਰਿਪੋਰਟ ਅਨੁਸਾਰ: ਸ਼ਾਹਕੋਟ ਤੋਂ 10 ਕਿਲੋਮੀਟਰ ਦੂਰ ਪਿੰਡ ਰੂਪੇਵਾਲ ਦੇ ਨਜ਼ਦੀਕ ਟਰੱਕ ਅਤੇ ਐਗਜੈਲੋ ਜੀਪ ਵਿਚਕਾਰ ਹੋਈ ਜ਼ਬਰਦਸਤ ਟੱਕਰ ‘ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਅਤੇ 9 ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਦੁਪਹਿਰ ਰੂਪੇਵਾਲ ਦੇ ਨਜ਼ਦੀਕ ਮਲਸੀਆਂ ਤੋ ਲੋਹੀਆਂ ਵੱਲ ਜਾ ਰਹੇ ਟਰੱਕ ਨੰ: ਪੀ ਬੀ 028 ਜੇ 9981 ਜੋ ਕਿ ਮੇਨ ਸੜਕ ਵਿਚਕਾਰ ਬਣਾਏ ਹੰਪ ਤੋਂ ਜੰਪ ਕਰਕੇ ਦੂਜੇ ਪਾਸੇ ਤੋ ਆ ਰਹੀ ਐਗਜੈਲੋ ਨੰ: ਪੀ ਬੀ 08 ਬੀਜੀ 8333, ਜਿਸ ਵਿੱਚ 13 ਜਣੇ ਸਵਾਰ ਸੀ, ਨਾਲ ਟਕਰਾ ਗਿਆ ਅਤੇ ਮੌਕੇ ਤੇ ਹੀ ਐਗਜੈਲੋ ਦਾ ਡਰਾਈਵਰ ਰਣਜੀਤ ਸਿੰਘ(55), ਗੁਰਵਿੰਦਰ ਕੌਰ (54), ਸੁਖਦੀਪ ਸਿੰਘ 3.5 ਸਾਲ, ਜਪਜੀਤ ਸਿੰਘ 10 ਮਹੀਨੇ ਵਾਸੀ ਨੰਗਲ (ਨਡਾਲਾ) ਜ਼ਿਲਾ ਕਪੂਰਥਲਾ ਦੀ ਮੌਤ ਹੋ ਗਈ ਜਦਕਿ ਜਤਿੰਦਰਜੀਤ ਸਿੰਘ, ਸੁਖਵੰਤ ਕੌਰ (28), ਬਲਜੀਤ ਕੌਰ (26), ਗੁਰਬਚਨ ਕੌਰ(50), ਕਰਮਜੀਤ ਸਿੰਘ (21), ਗੁਰਲੀਨ ਸਿੰਘ (19), ਗੁਰਜਿੰਦਰ ਕੌਰ(23), ਹਰਪ੍ਰੀਤ ਸਿੰਘ(29), ਮਨਜੋਤ ਸਿੰਘ (ਢਾਈ ਸਾਲ) ਆਦਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਕੋਦਰ ਅਤੇ ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਮਲਸੀਆਂ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੱਕ ਦਾ ਡਰਾਈਵਰ ਐਕਸੀਡੈਂਟ ਹੋਣ ਉਪਰੰਤ ਦੌੜ ਗਿਆ। ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਤਲਵੰਡੀ ਭਾਈ ਤੋਂ ਇਕ ਹੋਰ ਰਿਪੋਰਟ ਅਨੁਸਾਰ : ਐਤਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜ਼ਖਮੀਆਂ ਨੂੰ ਫਰੀਦਕੋਟ ਅਤੇ ਅੰਮ੍ਰਿਤਸਰ ਇਲਾਜ ਲਈ ਭੇਜਿਆ ਗਿਆ ਹੈ। ਇਹ ਮੰਦਭਾਗੀ ਘਟਨਾ ਐਤਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਮਹਿੰਦਰਾ ਯੂ.ਐਕਸ.ਵੀ.ਪੀ.ਬੀ.ਡੀ.ਕਿਊ-10-4816 ‘ਤੇ ਇਕ ਫਿਰੋਜ਼ਪੁਰ ਦੇ ਵਸਨੀਕ ਚਿੰਤਪੁਰਨੀ ਮਾਤਾ ਦੇ ਦਰਸ਼ਨ ਕਰਕੇ ਵਾਪਸ ਪਰਤੇ ਰਹੇ ਸਨ ਕਿ ਜ਼ੀਰਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਲੋਹਗੜ੍ਹ ਨੇੜੇ ਇਨ੍ਹਾਂ ਦੀ ਕਾਰ ਇਕ ਸਫੈਦੇ ਨਾਲ ਜਾ ਟਕਰਾਈ, ਸਿੱਟੇ ਵਜੋਂ ਵਰਿੰਦਰ ਕੁਮਾਰ ਪੁੱਤਰ ਨਾਨਕ ਚੰਦ ਅਤੇ ਉਸਦੀ ਪਤਨੀ  ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਸ਼ੋਕ ਕੁਮਾਰ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਾਦਸੇ ਵਿਚ ਜ਼ਖ਼ਮੀ ਚਾਰ ਬੱਚਿਆਂ ਨੂੰ ਅੰਮ੍ਰਿਤਸਰ ਲਈ ਭੇਜ ਦਿੱਤਾ ਗਿਆ। ਉਕਤ ਸਾਰੇ ਜਣੇ ਫਿਰੋਜ਼ਪੁਰ ਦੇ ਵਸਨੀਕ ਹਨ।
ਪੱਟੀ ਤੋਂ ਇਕ ਹੋਰ ਰਿਪੋਰਟ ਅਨੁਸਾਰ- ਸ਼ਹਿਰ ਪੱਟੀ ਤੋਂ ਤਰਨਤਾਰਨ ਤੇ ਪਿੰਡ ਕੈਰੋਂ ਨਜ਼ਦੀਕ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਤਿੰਨ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਦੋ ਮਾਸੂਮ ਬੱਚੇ ਸ਼ਾਮਲ ਹਨ ਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਮਰਨ ਵਾਲੇ ਰਿਸ਼ਤੇ ਵਿਚ ਮਾਮਾ – ਭਾਣਜੇ ਸਨ, ਜੋ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਮਾਮੇ ਨਾਲ ਨਾਨਕੇ ਪਿੰਡ ਆ ਰਹੇ ਸਨ। ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *