Breaking News
Home / Breaking News / ਅਤਿਵਾਦੀਆਂ ਵੱਲੋਂ ਫ਼ੌਜ ਦੇ ਗਸ਼ਤੀ ਦਲ ‘ਤੇ ਹਮਲਾ

ਅਤਿਵਾਦੀਆਂ ਵੱਲੋਂ ਫ਼ੌਜ ਦੇ ਗਸ਼ਤੀ ਦਲ ‘ਤੇ ਹਮਲਾ

ਸ੍ਰੀਨਗਰ 18 ਜੂਨ  (ਚੜ੍ਹਦੀਕਲਾ ਬਿਊਰੋ) :— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਅੱਜ ਅੱਤਵਾਦੀਆਂ ਨੇ ਫੌਜ ਦੇ ਗਸ਼ਤੀ ਦਲ ‘ਤੇ ਹਮਲਾ ਕੀਤਾ।  ਇਸ ਹਮਲੇ ਦੌਰਾਨ ਅੱਤਵਾਦੀਆਂ ਵੱਲੋਂ ਗੱਡੀਆਂ ‘ਤੇ ਅਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਜਵਾਬ ‘ਚ ਫੌਜ ਵੱਲੋਂ ਵੀ ਗੋਲਬੀਬਾਰੀ ਕੀਤੀ ਗਈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਹਮਲੇ ਤੋਂ ਬਾਅਦ ਬਿਜਬੇਹਰਾ ਸ਼ਹਿਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਖੇਡੇ ਜਾਣ ਵਾਲਮੈਚ ਨੂੰ ਲੈ ਕੇ ਖੁਫੀਆਂ ਏਜੰਸੀਆਂ ਨੇ  ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਇਸ ਲਈ ਸੁਰੱਖਿਆ ਫੌਰਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਚ ਦੇ ਦੌਰਾਨ ਸ੍ਰੀਨਗਰ ਦੇ ਨੌਹੱਟਾ, ਨੂਰਬਾਗ ਅਤੇ ਈਦਗਾਹ ਇਲਾਕੇ ‘ਚ ਹਮਲਾ ਹੋਣ ਦਾ ਖਦਸ਼ਾ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *