Breaking News
Home / Breaking News / ਕਸ਼ਮੀਰ ‘ਚ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹੋਵੇਗੀ ਔਰਤਾਂ ਦੀ ਭਰਤੀ: ਰਾਵਤ

ਕਸ਼ਮੀਰ ‘ਚ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹੋਵੇਗੀ ਔਰਤਾਂ ਦੀ ਭਰਤੀ: ਰਾਵਤ

ਦੇਹਰਾਦੂਨ, 10 ਜੂਨ (ਪੱਤਰ ਪ੍ਰੇਰਕ) :  ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਸ਼ਨੀਵਾਰ ਨੂੰ ਦੇਹਰਾਦੂਨ ‘ਚ ਪਾਸਿੰਗ ਆਊਟ ਪਰੇਡ ‘ਚ ਕਿਹਾ ਕਿ ਫੌਜ ਪੁਲਸ ‘ਚ ਹੁਣ ਔਰਤਾਂ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ,”ਸਾਨੂੰ ਰੈਂਕ ਐਂਡ ਫਾਈਲ (ਫੌਜ ਟੁੱਕੜੀ) ‘ਚ ਔਰਤਾਂ ਦੀ ਲੋੜ ਹੈ, ਕਿਉਂਕਿ ਅਸੀਂ ਲੋਕ ਜਦੋਂ ਆਪਰੇਸ਼ਨ ‘ਚ ਜਾਂਦੇ ਹਾਂ ਤਾਂ ਉੱਥੇ ਭੀੜ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਔਰਤਾਂ ਸਾਡੇ ਅੱਗੇ ਆ ਜਾਂਦੀਆਂ ਹਨ। ਇਸ ਲਈ ਅਸੀਂ ਪਹਿਲਾਂ ਔਰਤਾਂ ਦੀ ਮਿਲਟਰੀ ਪੁਲਸ ‘ਚ ਭਰਤੀ ਕਰਨਾ ਸ਼ੁਰੂ ਕਰਾਂਗੇ ਅਤੇ ਜੇਕਰ ਇਹ ਸਫਲ ਸਾਬਤ ਹੁੰਦੀ ਹੈ ਤਾਂ ਅਗਲੇ ਕਦਮ ‘ਤੇ ਵਿਚਾਰ ਕੀਤਾ ਜਾਵੇਗਾ। ਫੌਜ ਮੁੱਖੀ ਨੇ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਸਾਨੂੰ ਅਪਡੇਟ ਹੋਣ ਦੀ ਲੋੜ ਹੈ, ਕਿਉਂਕਿ ਅੱਤਵਾਦੀ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਕੋਲ ਵੀ ਮਾਡਰਨ ਤਕਨਾਲੋਜੀ ਹੋਵੇ ਅਤੇ ਉਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਲੋਕਾਂ ਨੂੰ ਤਕਲੀਫ ਨਹੀਂ ਹੋਵੇਗੀ। ਨਾਲ ਹੀ ਅਸੀਂ ਵੀ ਸਮਰੱਥ ਹੋਵਾਂਗੇ। ਰਾਵਤ ਨੇ ਕਸ਼ਮੀਰ ‘ਚ ਹਾਲਾਤ ਵਿਗੜਨ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ ਮਿਸ ਇਨਫਾਰਮੇਸ਼ਨ ਜਾਂ ਡਿਸ ਇਨਫਾਰਮੇਸ਼ਨ ਫੈਲਾਇਆ ਜਾ ਰਿਹਾ ਹੈ। ਫੌਜ ਕਸ਼ਮੀਰ ‘ਚ ਅਮਨ ਅਤੇ ਸ਼ਾਂਤੀ ਕਾਇਮ ਕਰਨੀ ਚਾਹੁੰਦੀ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *