Breaking News
Home / India / ਪਾਕਿ ਦੀ ਨਾਪਾਕ ਕਰਤੂਤ ਦਾ ਖ਼ੁਲਾਸਾ ਭਾਰਤ ‘ਚ ਅਤਿਵਾਦ ਲਈ ਭੇਜਦਾ ਦਰਗਾਹਾਂ ਤੋਂ ਇਕੱਠਾ ਕੀਤਾ ਚੰਦਾ

ਪਾਕਿ ਦੀ ਨਾਪਾਕ ਕਰਤੂਤ ਦਾ ਖ਼ੁਲਾਸਾ ਭਾਰਤ ‘ਚ ਅਤਿਵਾਦ ਲਈ ਭੇਜਦਾ ਦਰਗਾਹਾਂ ਤੋਂ ਇਕੱਠਾ ਕੀਤਾ ਚੰਦਾ

ਜੈਪੁਰ, 8 ਜੂਨ (ਪੱਤਰ ਪ੍ਰੇਰਕ) :  ਪਾਕਿਸਤਾਨ ਦੀ ਇਕ ਹੋਰ ਨਾਪਾਕ ਹਰਕਤ ਦਾ ਖੁਲਾਸਾ ਹੋਇਆ ਹੈ। ਰਾਜਸਥਾਨ ਪੁਲਸ ਦੀ ਖੁਫੀਆ ਏਜੰਸੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦਰਗਾਹਾਂ ਤੋਂ ਪ੍ਰਾਪਤ ਚੰਦੇ ਦੇ ਪੈਸੇ ਨਾਲ ਭਾਰਤ ‘ਚ ਅੱਤਵਾਦ ਫੈਲਾਉਣ ਲਈ ਫੰਡਿੰਗ ਕਰਦਾ ਹੈ। ਆਈ.ਐਸ.ਆਈ. ਦੇ ਜਾਸੂਸ ਦੀਨਾ ਖਾਨ ਨੇ ਗ੍ਰਿ੍ਰਫਤਾਰੀ ਤੋਂ ਬਾਅਦ ਪੁਲਿਸ ਪੁੱਛ-ਗਿੱਛ ‘ਚ ਇਹ ਅਹਿਮ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਆਈ.ਐੱਸ.ਆਈ. ਦੇ ਹੈਂਡਲਰਜ਼ ਦਰਗਾਹਾਂ ਦੇ ਬਾਹਰ ਦਾਨ ਪੇਟੀ ਰੱਖ ਦਿੰਦੇ ਹਨ ਅਤੇ ਸ਼ਰਧਾਲੂ ਲੋਕ ਚੰਦੇ ਦੇ ਰੂਪ ‘ਚ ਜੋ ਪੈਸੇ ਪਾਉਂਦੇ ਹਨ, ਉਸ ਨਾਲ ਭਾਰਤ ਦੇ ਸਰਹੱਦੀ ਪਿੰਡ ‘ਚ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਵਾਇਆ ਜਾਂਦਾ ਹੈ। ਦੀਨਾ ਖਾਨ ਨੂੰ ਬਾੜਮੇਰ ਜ਼ਿਲ੍ਹੇ ਦੇ ਸੁਦੂਰ ਪਿੰਡ ਤੋਂ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਦੀ ਖੁਫੀਆ ਅਤੇ ਸੁਰੱਖਿਆ ਏਜੰਸੀ ਦੇ ਇਕ ਸੀਨੀਅਰ ਅਫ਼ਸਰ ਅਨੁਸਾਰ, ਖਾਨ ਨੇ ਦੱਸਿਆ ਕਿ ਉਹ ਬਾੜਮੇਰ ਜ਼ਿਲ੍ਹੇ ਦੇ ਚੋਹਟਾਨ ਪਿੰਡ ‘ਚ ਸਥਿਤ ਇਕ ਛੋਟੀ ਮਜਾਰ ਦਾ ਇੰਚਾਰਜ ਸੀ। ਉਸ ਨੇ ਮਜਾਰ ‘ਤੇ ਚੰਦੇ ਤੋਂ ਪ੍ਰਾਪਤ ਪੈਸਿਆਂ ‘ਚੋਂ ਕਰੀਬ 3.5 ਲੱਖ ਰੁਪਏ ਹੋਰ ਜਾਸੂਸਾਂ ਜਿਵੇਂ ਸਤਰਾਮ ਮਾਹੇਸ਼ਵਰੀ ਅਤੇ ਉਸ ਦੇ ਭਤੀਜੇ ਵਿਨੋਦ ਮਾਹੇਸ਼ਵਰੀ ਨੂੰ ਦਿੱਤੇ। ਉਹ ਪਾਕਿਸਤਾਨ ‘ਚ ਬੈਠੇ ਆਈ.ਐੱਸ.ਆਈ. ਦੇ ਹੈਂਡਲਰਜ਼ ਨਾਲ ਵੀ ਫੋਨ ‘ਤੇ ਗੱਲ ਕਰਦਾ ਸੀ,
ਜਿੱਥੋਂ ਉਸ ਨੂੰ ਪੈਸੇ ਵੰਡਣ ਦਾ ਨਿਰਦੇਸ਼ ਦਿੱਤਾ ਜਾਂਦਾ ਸੀ। ਪੁਲਸ ਨੂੰ ਸ਼ੱਕ ਹੈ ਕਿ ਆਈ.ਐੱਸ.ਆਈ. ਨੇ ਆਪਣੀਆਂ ਜਾਸੂਸੀ ਗਤੀਵਿਧੀਆਂ ਲਈ ਫੰਡ ਜੁਟਾਉਣ ਦੇ ਮਕਸਦ ਨਾਲ ਸਰਹੱਦੀ ਖੇਤਰਾਂ ਦੇ ਕਈ ਸਥਾਨਾਂ ‘ਤੇ ਦਾਨ ਪੇਟੀਆਂ ਰੱਖੀਆਂ ਹੋਣਗੀਆਂ? ਅਧਿਕਾਰੀ ਨੇ ਦੱਸਿਆ, ਹਵਾਲਾ ਨੈੱਟਵਰਕ ਰਾਹੀਂ ਪੈਸਾ ਵੰਡਣਾ ਮੁਸ਼ਕਲ ਹੈ, ਕਿਉਂਕਿ ਇਹ ਪਕੜ ‘ਚ ਆ ਜਾਂਦਾ ਹੈ। ਇਸ ਲਈ ਪੈਸਾ ਜੁਟਾਉਣ ਅਤੇ ਜਾਸੂਸਾਂ ਦਰਮਿਆਨ ਵੰਡਣ ਲਈ ਦਾਨ ਪੇਟੀ ਬਹੁਤ ਸੌਖਾ ਰਸਤਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *