Breaking News
Home / Breaking News / ਵਿਸ਼ਵ ਵਾਤਾਵਰਣ ਦਿਵਸ ਪ੍ਰਿਥਵੀ ਨੂੰ ਬਿਹਤਰ ਗ੍ਰਹਿ ਬਣਾਉਣ ਲਈ ਵਚਨਬੱਧ ਹਾਂ: ਮੋਦੀ

ਵਿਸ਼ਵ ਵਾਤਾਵਰਣ ਦਿਵਸ ਪ੍ਰਿਥਵੀ ਨੂੰ ਬਿਹਤਰ ਗ੍ਰਹਿ ਬਣਾਉਣ ਲਈ ਵਚਨਬੱਧ ਹਾਂ: ਮੋਦੀ

ਨਵੀਂ ਦਿੱਲੀ, 5 ਜੂਨ (ਪੱਤਰ ਪ੍ਰੇਰਕ) :  ਅੱਜ ਯਾਨੀ ਸੋਮਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਿਥਵੀ ਨੂੰ ਇਕ ਬਿਹਤਰ ਗ੍ਰਹਿ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਦੀ ਦਿਸ਼ਾ ‘ਚ ਕੰਮ ਕਰ ਰਹੇ ਲੋਕਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇਸ ਸਾਲ ਦੀ ਥੀਮ ‘ਲੋਕਾਂ ਨੂੰ ਕੁਦਰਤ ਨਾਲ ਜੋੜਨਾ’ ਕੁਝ ਹੋਰ ਨਹੀਂ ਸਗੋਂ ਆਪਣੇ ਆਪ ਨਾਲ ਜੁੜਨ ਦਾ ਤਰੀਕਾ ਸੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਸਾਡੇ ਵਾਤਾਵਰਣ ਦੀ ਸੁਰੱਖਿਆ ਅਤੇ ਇਕ ਬਿਹਤਰ ਗ੍ਰਹਿ ਬਣਾਉਣ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੋਹਰਾਉਣ ਲਈ ਇਕਦਮ ਸਹੀ ਸਮਾਂ ਹੈ। ਇਕ ਹੋਰ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰੇ ਲੋਕਾਂ ਅਤੇ ਸੰਗਠਨਾਂ ਦੀ ਇੱਛਾ ਸ਼ਕਤੀ ਅਤੇ ਵਚਨਬੱਧਤਾ ਨੂੰ ਸਾਡਾ ਸਲਾਮ ਜੋ ਵਾਤਾਵਰਣ ਦੀ ਸੁਰੱਖਿਆ ਦੀ ਦਿਸ਼ਾ ‘ਚ ਕੰਮ ਕਰ ਰਹੇ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *