Breaking News
Home / Breaking News / ਪੰਜਾਬ ‘ਚ ਪਾਵਰਕਾਮ ਵੱਲੋਂ ਬਿਜਲੀ ਦੇ ਰੇਟ ‘ਚ ਵਾਧਾ!

ਪੰਜਾਬ ‘ਚ ਪਾਵਰਕਾਮ ਵੱਲੋਂ ਬਿਜਲੀ ਦੇ ਰੇਟ ‘ਚ ਵਾਧਾ!

ਚੰਡੀਗੜ੍ਹ, 2 ਜੂਨ (ਪੱਤਰ ਪ੍ਰੇਰਕ) :  ਉਦਯੋਗਪਤੀਆਂ ਵਲੋਂ ਜਿੱਥੇ ਸਰਕਾਰ ਕੋਲੋਂ ਸਸਤੀ ਬਿਜਲੀ ਦੀ ਮੰਗ ਕੀਤੀ ਜਾ ਰਹੀ ਸੀ, ਉਥੇ ਹੀ ਪਾਵਰਕਾਮ ਨੇ ਇਸ ਮੰਗ ਦੇ ਉਲਟ ਬਿਜਲੀ ਦੋ ਰੁਪਏ ਮਹਿੰਗੀ ਕਰ ਦਿੱਤੀ ਹੈ। ਬਿਜਲੀ ਦੇ ਵਧੇ ਹੋਏ ਇਹ ਰੇਟ ਉਦਯੋਗਿਕ ਇਕਾਈਆਂ ਲਈ ਹਨ। ਪਾਵਰਕਾਮ ਦੇ ਹੁਕਮਾਂ ਮੁਤਾਬਕ ਫੈਕਟਰੀ ਮਾਲਕ ਜੇਕਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤਕ ਫੈਕਟਰੀ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਯੂਨਿਟ 2 ਰੁਪਏ ਵੱਧ ਦੇਣੇ ਪੈਣਗੇ। ਇਥੇ ਹੀ ਬਸ ਨਹੀਂ ਰਾਤ ਨੂੰ ਫੈਕਟਰੀ ਚਲਾਉਣ ਦੀ ਪਾਵਰਕਾਮ ਵਲੋਂ ਪਹਿਲਾਂ ਜਿਹੜੀ ਛੋਟ ਦਿੱਤੀ ਜਾਂਦੀ ਸੀ, ਉਹ ਵੀ ਖਤਮ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦੇ ਸ਼ਾਮ 6 ਵਜੇ ਹੀ ਸ਼ਹਿਰ ਦੇ ਇੰਡਸਟਰੀਅਲ ਏਰੀਆ ‘ਚ
ਇਕ ਹਜ਼ਾਰ ਦੇ ਕਰੀਬ ਫੈਕਟਰੀਆਂ ‘ਚ ਛੁੱਟੀ ਕਰ ਦਿੱਤੀ ਗਈ। ੁਪਾਵਰ ਕਾਮ ਦੇ ਇਨ੍ਹਾਂ ਹੁਕਮਾਂ ਦੇ ਵਿਰੋਧ ‘ਚ ਜਲੰਧਰ ਚੈਂਬਰ ਆਫ ਇੰਡਸਟਰੀ ਅਤੇ ਕਾਮਰਸ ਨੇ ਪਾਵਰਕਾਮ ਦੇ ਸੀ. ਐੱਮ. ਡੀ. ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਸੰਬੰਧੀ ਪੈਣ ਵਾਲੇ ਘਾਟੇ ਬਾਰੇ ਜਾਣਕਾਰੀ ਦਿੱਤੀ ਹੈ। ਫੈਕਟਰੀਆਂ ਵਿਚ ਰਾਤ ਦੀਆਂ ਸ਼ਿਫਟਾਂ ਬੰਦ ਕਰਨ ਨਾਲ ਲਗਭਗ 20 ਫੀਸਦੀ ਪ੍ਰੋਡਕਸ਼ਨ ਦਾ ਘਾਟਾ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਪਾਵਰਕਾਮ ਦੇ ਡਾਇਰੈਕਟਰ (ਕਾਮਿਰਸ਼ੀਅਲ) ਸੁਰਿੰਦਰਪਾਲ ਨੇ ਕਿਹਾ ਕਿ ਰੈਗੂਲੇਰਟਰੀ ਕਮਿਸ਼ਨ ਦੇ ਹੁਕਮਾਂ ‘ਤੇ ਹੀ ਟੈਰਿਫ ਸੰਬੰਧੀ ਵਿਵਸਥਾ ਲਾਗੂ ਕੀਤੀ ਗਈ ਹੈ। ਦਰਅਸਲ, ਪਹਿਲਾਂ ਪੰਜਾਬ ਵਿਚ ਚਾਰ ਹਜ਼ਾਰ ਮੇਗਾਵਾਟ ਬਿਜਲੀ ਦੀ ਕਮੀ ਸੀ, ਜਿਸ ਦੇ ਚੱਲਦੇ ਰੋਜ਼ਾਨਾ ਸ਼ਾਮ ਇੰਡਸਟਰੀ ‘ਤੇ 3 ਘੰਟੇ ਪੀਕ ਲੋਡ ਆਵਰਸ ਲਾਗੂ ਹੁੰਦੇ ਸਨ। ਇਸ ਦੌਰਾਨ ਜਿਹੜਾ ਮਾਲਕ ਫੈਕਟਰੀ ਚਲਾਏਗੀ ਉਸ ‘ਤੇ ਪੈਨਲਟੀ ਲੱਗੇਗੀ ਯਾਨੀ ਕਿ ਜਿਹੜੀ ਬਿਜਲੀ ਇੰਡਸਟਰੀ ਤੋਂ ਬਚਦੀ ਸੀ, ਉਸ ਨੂੰ ਘਰਾਂ ਨੂੰ ਦਿੱਤਾ ਜਾਂਦਾ ਸੀ। ਇਨ੍ਹੀਂ ਦਿਨੀਂ ਚਾਰ ਹਜ਼ਾਰ ਮੇਗਾਵਾਟ ਬਿਜਲੀ ਫਾਲਤੂ ਹੈ। ਇਸ ਕਾਰਨ ਇੰਡਸਟਰੀ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਉਸ ਨੂੰ 5 ਰੁਪਏ ਯੂਨਿਟ ਬਿਜਲੀ ਦਿੱਤੀ ਜਾਵੇ। ਉਮੀਦ ਸੀ ਕਿ ਨਵੇਂ ਟੈਰਿਫ ‘ਚ ਇਸ ਰੇਟ ‘ਤੇ ਬਿਜਲੀ ਮਿਲੇਗੀ ਪਰ ਪਾਵਰਕਾਮ ਨੇ ਪਹਿਲੀ ਜੂਨ ਤੋਂ 2 ਰੁਪਏ ਰੇਟ ਵਧਾ ਕੇ ਉਦਯੋਗ ਜਗਤ ਨੂੰ ਝਟਕਾ ਦਿੱਤਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *