Breaking News
Home / Breaking News / ਕੇਜਰੀਵਾਲ ਦੀਆਂ ਦਿੱਕਤਾਂ ‘ਚ ਵਾਧਾ ਪੀ. ਡਬਲਿਊ. ਡੀ. ਘੁਟਾਲੇ ‘ਚ 3 ਮਾਮਲੇ ਦਰਜ

ਕੇਜਰੀਵਾਲ ਦੀਆਂ ਦਿੱਕਤਾਂ ‘ਚ ਵਾਧਾ ਪੀ. ਡਬਲਿਊ. ਡੀ. ਘੁਟਾਲੇ ‘ਚ 3 ਮਾਮਲੇ ਦਰਜ

ਨਵੀਂ ਦਿੱਲੀ, 2 ਜੂਨ (ਪੱਤਰ ਪ੍ਰੇਰਕ) :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਮੁਸੀਬਤ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਕਥਿਤ ਪੀ.ਡਬਲਿਊ.ਡੀ. ਘੁਟਾਲੇ ਦੇ ਮਾਮਲੇ ‘ਚ ਏ.ਸੀ.ਬੀ. ਵੱਲੋਂ ਕੇਜਰੀਵਾਲ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ। ਐਂਟੀ ਕੁਰੱਪਸ਼ਨ ਬਿਊਰੋ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਾਂ ਖ਼ਿਲਾਫ਼ ਕਥਿਤ ਪੀ.ਡਬਲਿਊ.ਡੀ. ਘੁਟਾਲੇ ਮਾਮਲੇ ‘ਚ ਦਰਜ ਸ਼ਿਕਾਇਤ ‘ਤੇ ਉਸ ਨੇ ਤਿੰਨ ਮਾਮਲੇ ਦਰਜ ਕੀਤੇ ਹਨ। ਕੇਜਰੀਵਾਲ ਤੋਂ ਇਲਾਵਾ ਉਸ ਦੇ ਸਾਲੇ ਸੁਰਿੰਦਰ ਬਾਂਸਲ ਦਾ ਨਾਮ ਵੀ ਐਫ.ਆਈ.ਆਰ. ਵਿੱਚ ਸ਼ਾਮਲ ਹੈ। ਸੁਰਿੰਦਰ ਬਾਂਸਲ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਅਦਾਲਤ ਵਿੱਚ ਦੱਸਿਆ ਗਿਆ ਹੈ ਕਿ ਏਸੀਬੀ ਵੱਲੋਂ 8 ਮਈ ਨੂੰ ਤਿੰਨ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅਦਾਲਤ ਨੇ ਏ.ਸੀ.ਬੀ. ਨੂੰ ਸ਼ਿਕਾਇਤਕਰਤਾ ਉੱਤੇ ਖ਼ਤਰੇ ਦਾ ਨਵੇਂ ਸਿਰ ਤੋਂ ਆਕਲਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਕੁਝ ਅਣਪਛਾਤੇ ਲੋਕਾਂ ਨੇ ਸ਼ਿਕਾਇਤਕਰਤਾ ਉੱਤੇ ਕੁਝ ਦਿਨ ਪਹਿਲਾਂ ਗੋਲੀਆਂ ਚਲਾਈਆਂ ਸਨ। ਅਸਲ ਵਿੱਚ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਰਾਹੁਲ ਸ਼ਰਮਾ ਹੈ। ਏ.ਸੀ.ਬੀ. ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਰਾਹੁਲ ਸ਼ਰਮਾ ਦੀ ਸ਼ਿਕਾਇਤ ਉੱਤੇ ਇਸ ਮਾਮਲੇ ਵਿੱਚ ਤਿੰਨ ਮੁੱਢਲੀਆਂ ਸ਼ਿਕਾਇਤਾਂ ਦਰਜ ਕੀਤੀਆਂ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *