Breaking News
Home / Breaking News / ਜਰਮਨੀ ਦੇ ਸਫ਼ਲ ਦੌਰੇ ਮਗਰੋਂ ਮੋਦੀ ਸਪੇਨ ਰਵਾਨਾ

ਜਰਮਨੀ ਦੇ ਸਫ਼ਲ ਦੌਰੇ ਮਗਰੋਂ ਮੋਦੀ ਸਪੇਨ ਰਵਾਨਾ

ਦੋਵੇਂ ਦੇਸ਼ਾਂ ਦਰਮਿਆਨ ਹੋਏ 8 ਸਮਝੌਤੇ

ਬਰਲਿਨ, 30 ਮਈ (ਪੱਤਰ ਪ੍ਰੇਰਕ) :  4 ਦੇਸ਼ਾਂ ਦੀ ਯਾਤਰਾ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਰਾਤ ਨੂੰ ਜਰਮਨੀ ਤੋਂ ਸਪੇਨ ਰਵਾਨਾ ਹੋ ਗਏ। ਇਥੇ ਇਹ ਗੱਲ ਵਰਣਨਯੋਗ ਹੈ ਕਿ ਤਿੰਨ ਦਹਾਕਿਆਂ ਵਿਚ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਸਪੇਨ ਦੌਰਾ ਹੈ। ਮੋਦੀ ਸੋਮਵਾਰ ਸ਼ਾਮ ਨੂੰ ਜਰਮਨੀ ਪੁੱਜੇ ਸਨ। ਉਨ੍ਹਾਂ ਦਾ ਮੰਗਲਵਾਰ ਨੂੰ ਰਸਮੀ ਸੁਆਗਤ ਅਤੇ ਗਾਰਡ ਆਫ ਆਨਰ  ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਚਾਂਸਲਰ ਏਜੰਲਾ ਮਰਕੇਲ ਆਈ.ਜੀ.ਸੀ ਬੈਠਕ ‘ਚ ਸ਼ਿਕਰਤ ਕੀਤੀ ਸੀ।  ਦੋਨਾਂ ਦੇਸ਼ਾਂ ਦਰਮਿਆਨ 8 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ।   ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਰਮਨੀ, ਸਪੇਨ, ਰੂਸ ਅਤੇ ਫਰਾਂਸ ਦੀ 6 ਦਿਨਾਂ ਯਾਤਰਾ ਦਾ ਉਦੇਸ਼ 4 ਦੇਸ਼ਾਂ ਦੇ ਆਰਥਿਕ ਸੰਬੰਧਾਂ ਅਤੇ ਨਿਵੇਸ਼ ਨੂੰ ਵਧਾਉਣਾ ਹੈ। ਮੋਦੀ ਨਾਲ ਉਨ੍ਹਾਂ ਦੇ ਸੀਨੀਅਰ ਮੰਤਰੀਆਂ ਦਾ ਮੰਤਰੀ ਮੰਡਲ ਵੀ ਸੀ। ਜਿਨ੍ਹਾਂ ‘ਚ ਵਿਗਿਆਨ ਅਤੇ ਤਕਨੀਕ ਮੰਤਰੀ ਹਰਸ਼ ਵਰਧਨ, ਵਣਜ਼ ਮੰਤਰੀ ਨਿਰਮਲਾ ਸੀਤਾਰਮਣ, ਊਰਜਾ ਮੰਤਰੀ ਪੀਊਸ਼ ਗੋਇਲ  ਅਤੇ ਵਿਦੇਸ਼ ਰਾਜ ਮੰਤਰੀ ਐੱਮ.ਜੇ.ਅਕਬਰ ਸ਼ਾਮਲ ਸਨ। ਬਰਲਿਨ ‘ਚ ਦੋਵਾਂ ਨੇਤਾਵਾਂ ਵੱਲੋਂ ਕਈ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਅਤੇ ਦੋਨਾਂ ਦੇਸ਼ਾਂ ਵਿਚਕਾਰ ਰਣਨੀਤਿਕ ਸੰਬੰਧ ਵਧਾਉਣ ਲਈ ਕਰਾਰਨਾਮਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *