Breaking News
Home / Breaking News / ਕਪਿਲ ਵੱਲੋਂ ਕੇਜਰੀਵਾਲ ‘ਤੇ ਮੁੜ ਸ਼ਬਦੀ ਹਮਲਾ ਦਵਾਈਆਂ ਦੀ ਖਰੀਦਾਰੀ ‘ਚ 300 ਕਰੋੜ ਦੇ ਘੁਟਾਲੇ ਦਾ ਦੋਸ਼

ਕਪਿਲ ਵੱਲੋਂ ਕੇਜਰੀਵਾਲ ‘ਤੇ ਮੁੜ ਸ਼ਬਦੀ ਹਮਲਾ ਦਵਾਈਆਂ ਦੀ ਖਰੀਦਾਰੀ ‘ਚ 300 ਕਰੋੜ ਦੇ ਘੁਟਾਲੇ ਦਾ ਦੋਸ਼

ਨਵੀਂ ਦਿੱਲੀ, 27 ਮਈ (ਪੱਤਰ ਪ੍ਰੇਰਕ) :  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲਗਾਤਾਰ ਦੋਸ਼ ਲਾ ਰਹੇ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਰਾਜ ਸਰਕਾਰ ਦੇ ਸਿਹਤ ਮੰਤਰਾਲੇ ‘ਚ ਦਵਾਈਆਂ ਦੀ ਖਰੀਦ ‘ਚ 300 ਕਰੋੜ ਰੁਪਏ ਦਾ ਘੁਟਾਲਾ ਹੋਣ ਦਾ ਦੋਸ਼ ਲਾਇਆ ਹੈ। ਸ਼੍ਰੀ ਮਿਸ਼ਰਾ ਨੇ ਕਿਹਾ ਕਿ ਸਰਕਾਰ ਦੇ ਸਿਹਤ ਮੰਤਰਾਲੇ ‘ਚ 300 ਕਰੋੜ ਰੁਪਏ ਦਾ ਦਵਾਈ ਘੁਟਾਲਾ ਹੋਇਆ ਹੈ। ਇਸ ਰਾਸ਼ੀ ਦੀਆਂ ਦਵਾਈਆਂ ਖਰੀਦੀਆਂ ਜਾ ਚੁੱਕੀਆਂ ਹਨ ਪਰ ਇਹ ਹਸਪਤਾਲਾਂ ‘ਚ ਨਹੀਂ ਪੁੱਜੀ ਹੈ। ਉਨ੍ਹਾਂ ਨੇ ਮੰਤਰਾਲੇ ‘ਚ ਤਬਾਦਲੇ ਅਤੇ ਨਿਯੁਕਤੀਆਂ ਅਤੇ ਐਂਬੂਲੈਂਸ ਖਰੀਦ ‘ਚ ਵੀ ਗੜਬੜੀਆਂ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਘੁਟਾਲਿਆਂ ‘ਤੇ ਜਲਦ ਹੀ ਸ਼ਿਕਾਇਤ ਦਰਜ ਕਰਵਾਉਂਗਾ। ਕਰਾਵਲ ਨਗਰ ਤੋਂ ਵਿਧਾਇਕ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਦੀ ਮਹੱਤਵਪੂਰਨ ਯੋਜਨਾ ਮੋਹੱਲਾ ਕਲੀਨਿਕ ‘ਤੇ ਵੀ ਅਗਲੇ ਇਕ-2 ਦਿਨਾਂ ‘ਚ ਹੋਈਆਂ ਗੜਬੜੀਆਂ ਦਾ ਪਰਦਾਫਾਸ਼ ਕਰਾਂਗਾ। ਸ਼੍ਰੀ ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਏ ਜਾਣ ਤੋਂ ਬਾਅਦ ਸ਼੍ਰੀ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਦਵਾਈਆਂ ਦੀ ਬਹੁਤ ਕਮੀ ਹੈ। ਸਰਕਾਰ ਨੇ ਦਵਾਈਆਂ ਖਰੀਦੀਆਂ ਪਰ ਹਸਪਤਾਲਾਂ ‘ਚ ਨਹੀਂ ਹਨ। ਸਰਕਾਰ ਦੇ ਭੰਡਾਰਾਂ ‘ਚ ਦਵਾਈਆਂ ਪਈਆਂ ਹਨ ਪਰ ਉਹ ਖਰਾਬ ਹੋ ਰਹੀਆਂ ਹਨ। ਕਾਫੀ ਦਵਾਈਆਂ ਤਾਂ ਪਹਿਲਾਂ ਹੀ ਖਰਾਬ ਹੋ ਚੁਕੀਆਂ ਹਨ। ਐਂਬੂਲੈਂਸ ਖਰੀਦ ਘੁਟਾਲੇ ਦਾ ਜ਼ਿਕਰ
ਕਰਦੇ ਹੋਏ ਸ਼੍ਰੀ ਮਿਸ਼ਰਾ ਨੇ ਟਾਟਾ ਜਿਸ ਐਂਬੂਲੈਂਸ ਨੂੰ 8 ਲੱਖ ਰੁਪਏ ‘ਚ ਉਪਲੱਬਧ ਕਰਵਾਉਣ ਲਈ ਤਿਆਰ ਹੈ, ਸਰਕਾਰ ਨੇ ਉਸ ਨੂੰ 23 ਲੱਖ ਰੁਪਏ ‘ਚ ਖਰੀਦਿਆ। ਸਰਕਾਰ ਦਾ ਤਰਕ ਸੀ ਕਿ ਇਹ ਐਂਬੂਲੈਂਸ ਅਗਨੀਰੋਧੀ ਹੈ ਪਰ ਲਾਂਚ ਹੋਣ ਤੋਂ ਪਹਿਲਾਂ ਹੀ 2 ਐਂਬੂਲੈਂਸਾਂ ਸੜ ਗਈਆਂ। ਸਿਹਤ ਮੰਤਰੀ ਸਤੇਂਦਰ ਜੈਨ ‘ਤੇ ਤਬਾਦਲੇ ਅਤੇ ਨਿਯੁਕਤੀਆਂ ‘ਚ ਗੜਬੜੀਆਂ ਦਾ ਦੋਸ਼ ਲਾਉਂਦੇ ਹੋਏ ਸ਼੍ਰੀ ਮਿਸ਼ਰਾ ਨੇ ਕਿਹਾ ਕਿ 30 ਐੱਮ.ਐੱਸ. ਦੀ ਨਿਯੁਕਤੀ ਕੀਤੀ ਗਈ, ਜਿਸ ‘ਚ ਸੀਨੀਅਰ ਡਾਕਟਰਾਂ ਨੂੰ ਹਟਾ ਕੇ ਜੂਨੀਅਰ ਨੂੰ ਨਿਯੁਕਤ ਕਰ ਦਿੱਤਾ ਗਿਆ। ਸ਼੍ਰੀ ਮਿਸ਼ਰਾ ਨੇ ਦੋਸ਼ ਲਾਇਆ ਕਿ ਹਸਪਤਾਲਾਂ ‘ਚ ਦਵਾਈਆਂ ਨੂੰ ਖਰੀਦਣ ਦਾ ਅਧਿਕਾਰ ਖਤਮ ਕਰ ਕੇ ਸੀ.ਪੀ.ਏ. ਨੂੰ ਦੇ ਦਿੱਤਾ ਗਿਆ। ਤਰੁਣ ਸੀਮ ਨੂੰ ਚਾਰ ਅਹੁਦੇ ਦਿੱਤੇ ਗਏ ਅਤੇ ਸਾਫਟਵੇਅਰ ਰਾਹੀਂ ਦਵਾਈਆਂ ਖਰੀਦੀਆਂ ਜਾਣ ਲੱਗੀਆਂ। ਦਵਾਈਆਂ ਨੂੰ ਰੱਖਣ ਲਈ ਤਿੰਨ ਗੋਦਾਮ ਬਣਾਏ ਗਏ। ਸਰਕਾਰ ਨੇ ਤਿੰਨ ਤੋਂ 6 ਮਹੀਨੇ ਦੀਆਂ ਦਵਾਈਆਂ ਪਿਛਲੇ ਸਾਲ ਖਰੀਦ ਲਈਆਂ ਪਰ ਉਹ ਹਸਪਤਾਲਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ ਅਤੇ ਗੋਦਾਮਾਂ ‘ਚ ਪਈਆਂ-ਪਈਆਂ ਖਰਾਬ ਹੋ ਗਈਆਂ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *