Breaking News
Home / Breaking News / ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਕੌਂਸਲ ਦੇ ਚੇਅਰਮੈਨ ਬਣੇ

ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਕੌਂਸਲ ਦੇ ਚੇਅਰਮੈਨ ਬਣੇ

ਲੰਡਨ, 27 ਮਈ (ਪੱਤਰ ਪ੍ਰੇਰਕ) : ਕੌਂਸਲਰ ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਦੀ ਬਾਰੋਅ ਦੇ ਨਵੇਂ ਚੇਅਰਮੈਨ ਬਣੇ ਹਨ। ਉਨ੍ਹਾਂ ਨੇ ਕੌਂਸਲਰ ਡੈਰਨ ਵਾਲਫੋਰਡ ਦੀ ਥਾਂ ਲਈ ਹੈ। ਜਗਤਾਰ ਸਿੰਘ ਢੀਂਡਸਾ ਪੱਛਮੀ ਵਟਫੋਰਡ ਦੇ ਵਿਕਰੇਜ਼ ਵਾਰਡ ਤੋਂ ਕੌਂਸਲਰ ਹਨ ਅਤੇ ਉਹ ਬੀਤੇ 18 ਸਾਲਾਂ ਤੋਂ ਕੌਂਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੇ ਮੈਨਕੈਪ ਅਤੇ ਵਟਫੋਰਡ ਫੂਡਬੈਂਕ ਚੈਰਿਟੀ ਨੂੰ ਚੁਣਿਆ ਹੈ। ਉਨ੍ਹਾਂ ਨੇ ਬੁੱਧਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਕੌਂਸਲਰ ਦੀ ਸਾਲਾਨਾ ਮੀਟਿੰਗ ਦੀ ਆਰੰਭਤਾ ਸਿੱਖ ਪ੍ਰੰਪਰਾਵਾਂ ਅਨੁਸਾਰ ਵਾਹਿਗੁਰੂ ਦੇ ਸ਼ੁਕਰਾਨੇ ਨਾਲ ਕੀਤੀ, ਢੀਂਡਸਾ ਸਿੱਖ ਭਾਈਚਾਰੇ ‘ਚ ਵੀ ਅਹਿਮ ਰੋਲ ਅਦਾ ਕਰਦੇ ਹਨ। ਇਹ ਸਾਲ ਉਹ ਵਟਫੋਰਡ ਦੀ ਏਕਤਾ ਵਜੋਂ ਮਨਾਉਣਗੇ। ਕੌਂਸਲਰ ਢੀਂਡਸਾ 1994 ‘ਚ ਪਹਿਲੀ ਵਾਰ ਕੌਂਸਲਰ ਬਣੇ ਸਨ, ਉਹ 1973 ‘ਚ ਵਟਫੋਰਡ ਵਿਖੇ 10 ਸਾਲ ਦੀ ਉਮਰ ‘ਚ ਆਏ। ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ‘ਤੇ ਆ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਰਜਿੰਦਰ ਕੌਰ ਢੀਂਡਸਾ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ। ਢੀਂਡਸਾ ਨੇ ਆਪਣੇ ਪਹਿਲੇ ਭਾਸ਼ਣ ‘ਚ ਮਾਨਚੈਸਟਰ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕ ਮਿੰਟ ਲਈ ਮੌਨ ਰੱਖਿਆ। ਸਾਬਕਾ ਕੌਂਸਲਰ ਵਾਲਫੋਰਡ ਨੇ 4172 ਪੌਂਡ ‘ਦਿ ਮਾਈਕਲ ਗਰੀਮ ਡਾਇਬੇਟਸ ਫਾਊਂਡੇਸ਼ਨ’ ਅਤੇ ‘ਵਟਫੋਰਡ ਵਰਕਸ਼ਾਪ’ ਨੂੰ ਦਾਨ ਕੀਤੇ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *